ਨਹਿਰੂ ਪਾਰਕ ਤੋਂ ਪ੍ਰੇਮੀ ਜੋਡ਼ਾ ਪੁਲਸ ਨੇ ਕੀਤਾ ਕਾਬੂ

Friday, Jun 29, 2018 - 01:48 AM (IST)

ਨਹਿਰੂ ਪਾਰਕ ਤੋਂ ਪ੍ਰੇਮੀ ਜੋਡ਼ਾ ਪੁਲਸ ਨੇ ਕੀਤਾ ਕਾਬੂ

ਅਬੋਹਰ(ਸੁਨੀਲ) - ਪੁਰਾਣੀ ਤਹਿਸੀਲ ਰੋਡ ’ਤੇ ਸ਼੍ਰੀ ਅਰੋਡ਼ਵੰਸ਼ ਧਰਮਸ਼ਾਲਾ ਦੇ ਸਾਹਮਣੇ ਸਥਿਤ ਨਹਿਰੂ ਪਾਰਕ ਤੋਂ ਪੁਲਸ ਨੇ ਅੱਜ ਇੱਕ ਪ੍ਰੇਮੀ ਜੋਡ਼ੇ ਨੂੰ ਰੰਗੇ ਹੱਥੀ ਗੁਟਰਗੁੰ ਕਰਦੇ ਹੋਏ ਗਿਰਫਤਰ ਕਰ ਲਿਆ। ਜਨ੍ਹਿਾਂ ਨੂੰ ਬਾਅਦ ’ਚ ਨਗਰ ਥਾਣਾ 1 ’ਚ ਲਿਜਾਕੇ ਉਨ੍ਹਾਂ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ। ਜਾਣਕਾਰੀ ਮੁਤਾਬਕ ਅੱਜ ਤਡ਼ਕੇ ਕਰੀਬ 10 ਵਜੇ ਨਹਿਰੂ ਪਾਰਕ ’ਚ ਇੱਕ ਪ੍ਰੇਮੀ ਜੋਡ਼ਾ ਗੁੰਟਰਗੂੰ ਕਰ ਰਿਹਾ ਸੀ ਤਾਂ ਇਸ ਦੌਰਾਨ ਸੈਰ ਕਰ ਰਹੇ ਇਕ ਵਿਅਕਤੀ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ’ਤੇ ਨੇਡ਼ੇ ਹੀ ਗਸ਼ਤ ਕਰ ਰਹੀ ਪੀ.ਸੀ.ਆਰ. ਮੌਕੇ ’ਤੇ ਪਹੁੰਚੀ ਤਾਂ ਪੁਲਸ ਨੂੰ ਵੇਖ ਕੇ ਲਡ਼ਕਾ ਇਕ ਪਾਸੇ ਤਾਂ ਲਡ਼ਕੀ ਦੂਜੇ ਪਾਸੇ ਭੱਜਣ ਲੱਗੇ। ਪਾਰਕ ’ਚ ਮੌਜੂਦ ਲੋਕਾਂ ਨੇ ਲਡ਼ਕੇ ਨੂੰ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਜਦਕਿ ਲਡ਼ਕੀ ਚਲਾਕੀ ਨਾਲ ਪਾਰਕ ਦੇ ਨਾਲ ਵਾਲੀ ਗਲੀ ’ਚੋਂ ਹੁੰਦੇ ਹੋਏ ਭਗਤ ਸਿੰਘ ਚੌਕ ਤਕ ਭੱਜ ਨਿਕਲੀ ਅਤੇ ਅਬੋਹਰ ਪੈਲੇਸ ’ਚ ਵਡ਼ ਗਈ, ਉਸਦਾ ਪਿੱਛਾ ਕਰ ਰਹੀ ਮਹਿਲਾ ਪੁਲਸ ਕਰਮਚਾਰੀਆਂ ਨੇ ਉਸਨੂੰ ਅਬੋਹਰ ਪੈਲੇਸ ’ਚ ਫਡ਼ ਲਿਆ ਅਤੇ ਦੋਨਾਂ ਨੂੰ ਗੱਡੀ ’ਚ ਬਿਠਾਕੇ ਥਾਣਾ ਨੰਬਰ 1 ਲੈ ਗਏ, ਜਿੱਥੇ ਪੁਲਸ ਨੇ ਲਡ਼ਕਾ ਲਡ਼ਕੀ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਅਤੇ ਇਸ ਮਾਮਲੇ ’ਚ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। 
 


Related News