ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲਾ ਕਾਬੂ

Wednesday, Apr 04, 2018 - 12:20 AM (IST)

ਅਬੋਹਰ(ਸੁਨੀਲ)—ਨਗਰ ਥਾਣਾ ਨੰਬਰ 2 ਦੇ ਮੁਖੀ ਚੰਦਰ ਸ਼ੇਖਰ ਦੀ ਅਗਵਾਈ ਹੇਠ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਅਤੇ ਪੁਲਸ ਪਾਰਟੀ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਫਰਾਰ ਦੋਸ਼ੀ ਹਰਮਨਪ੍ਰੀਤ ਉਰਫ ਹਨੀ ਪੁੱਤਰ ਡਾ. ਤਰਲੋਚਨ ਸਿੰਘ ਵਾਸੀ ਵਰਿਆਮ ਨਗਰ ਹਨੂਮਾਨਗੜ੍ਹ ਰੋਡ ਅਬੋਹਰ ਨੂੰ ਕਾਬੂ ਕੀਤਾ ਹੈ । ਮਿਲੀ ਜਾਣਕਾਰੀ ਮੁਤਾਬਕ ਨਗਰ ਥਾਣਾ ਦੀ ਪੁਲਸ ਨੇ ਪਰਮਪਾਲ ਕੌਰ ਪਤਨੀ ਹਰਮਨਪ੍ਰੀਤ ਦੇ ਬਿਆਨਾਂ ਦੇ ਆਧਾਰ 'ਤੇ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਨਗਰ ਥਾਣਾ 2 ਦੀ ਪੁਲਸ ਨੇ 16.6.2017 ਨੂੰ ਉਸ ਦੇ ਪਤੀ ਖਿਲਾਫ ਮਾਮਲਾ ਦਰਜ ਕੀਤਾ ਸੀ । ਪੁਲਸ ਨੇ ਇਸ ਮਾਮਲੇ ਵਿਚ ਉਸ ਦੇ ਪਤੀ ਨੂੰ ਕਾਬੂ ਕਰ ਲਿਆ ਹੈ। 


Related News