ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਅੱਧਾ ਦਰਜਨ ਗ੍ਰਿਫਤਾਰ
Saturday, Feb 03, 2018 - 05:29 AM (IST)
ਲੁਧਿਆਣਾ(ਰਾਮ)-ਵੱਡੇ ਪੱਧਰ 'ਤੇ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕਰੀਬ ਅੱਧਾ ਦਰਜਨ ਲੁਟੇਰਿਆਂ ਨੂੰ ਥਾਣਾ ਜਮਾਲਪੁਰ ਦੀ ਪੁਲਸ ਨੇ ਗ੍ਰਿਫਤਾਰ ਕਰਦੇ ਹੋਏ ਉਨ੍ਹਾਂ ਪਾਸੋਂ ਲੁੱਟ-ਖੋਹ ਅਤੇ ਚੋਰੀਸ਼ੁਦਾ ਸਾਮਾਨ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਥਾਣਾ ਪੁਲਸ ਹੁੰਦਲ ਚੌਕ 'ਚ ਨਾਕਾਬੰਦੀ ਦੇ ਸਬੰਧ 'ਚ ਮੌਜੂਦ ਸੀ। ਇਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਲੋਕ ਤਾਜਪੁਰ ਰੋਡ 'ਤੇ ਇਕ ਖਾਲੀ ਪਲਾਟ 'ਚ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ। ਜਿਸ 'ਤੇ ਪੁਲਸ ਪਾਰਟੀ ਨੇ ਤੁਰੰਤ ਛਾਪੇਮਾਰੀ ਕਰਦੇ ਹੋਏ ਮੌਕੇ ਤੋਂ ਲਗਭਗ 6 ਲੁਟੇਰਿਆਂ ਨੂੰ ਹਿਰਾਸਤ 'ਚ ਲੈ ਲਿਆ, ਜਿਨ੍ਹਾਂ ਦੀ ਪਛਾਣ ਹੈਦਰ ਅਲੀ ਪੁੱਤਰ ਯਾਕਰ ਹੂਸੈਨ ਵਾਸੀ ਭਾਮੀਆਂ ਕਲਾਂ, ਰਮਨ ਕੁਮਾਰ ਪੁੱਤਰ ਜਸਪਾਲ ਸਿੰਘ, ਗੋਸ਼ਾ ਪੁੱਤਰ ਯਮਨਾ ਦਾਸ, ਪ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀਆਨ ਪਿੰਡ ਗੜ੍ਹਾ, ਜਲੰਧਰ, ਕਮਲ ਕਿਸ਼ੋਰ ਪੁੱਤਰ ਇੰਦਰ ਰਾਜ ਵਾਸੀ ਸੂਰੀਆ ਇਨਕਲੇਵ, ਜਲੰਧਰ ਅਤੇ ਅਰਸ਼ਦੀਪ ਸਿੰਘ ਪੁੱਤਰ ਬਿੱਲਾ ਵਾਸੀ ਉਦੈਪੁਰ, ਜਲੰਧਰ ਦੇ ਰੂਪ 'ਚ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਉਕਤ ਕਥਿਤ ਲੁਟੇਰਿਆਂ ਦੀ ਨਿਸ਼ਾਨਦੇਹੀ 'ਤੇ ਉਨ੍ਹਾਂ ਦੇ ਕਬਜ਼ੇ 'ਚੋਂ 16 ਐੱਲ. ਈ. ਡੀ., 6 ਮੋਬਾਇਲ, 2 ਮਾਰੂਤੀ ਕਾਰਾਂ ਅਤੇ ਇਕ ਜ਼ੈੱਨ ਗੱਡੀ ਬਰਾਮਦ ਕੀਤੀ ਹੈ।
ਪੂਰੇ ਪੰਜਾਬ 'ਚ ਕਰਦੇ ਸੀ ਲੁੱਟਾਂ-ਖੋਹਾਂ
ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਉਕਤ ਲੁਟੇਰੇ ਪੂਰੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਜਿਨ੍ਹਾਂ ਨੇ ਉਕਤ ਸਾਰਾ ਸਾਮਾਨ ਵੱਖ-ਵੱਖ ਥਾਵਾਂ ਤੋਂ ਲੁੱਟਿਆ ਅਤੇ ਚੋਰੀ ਕੀਤਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵਲੋਂ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
