ਬੱਕਰੀਆਂ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼

Sunday, Jan 21, 2018 - 03:32 AM (IST)

ਬੱਕਰੀਆਂ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼

ਸੰਗਤ ਮੰਡੀ(ਮਨਜੀਤ)-ਥਾਣਾ ਸੰਗਤ ਦੀ ਪੁਲਸ ਵੱਲੋਂ ਪਿੰਡ ਸੰਗਤ ਕਲਾਂ ਦੇ ਇਕ ਅਜਿਹੇ ਪੰਜ ਮੈਂਬਰੀ ਗੈਂਗ ਦਾ ਪਰਦਾਫਾਸ ਕੀਤਾ ਹੈ। ਥਾਣੇਦਾਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਲਾਲ ਸਿੰਘ, ਸੋਨੂੰ ਸਿੰਘ, ਖੁਸ਼ਕਰਨ ਸਿੰਘ, ਬੂਟਾ ਸਿੰਘ ਤੇ ਨਿੱਕਾ ਸਿੰਘ ਵਾਸੀ ਸੰਗਤ ਕਲਾਂ ਵਲੋਂ ਇਕ ਪੰਜ ਮੈਂਬਰੀ ਗੈਂਗ ਬਣਾ ਰੱਖਿਆ ਸੀ, ਜੋ ਪਿੰਡ ਦੇ ਲੋਕਾਂ ਦੀਆਂ ਬੱਕਰੀਆਂ ਚੋਰੀ ਕਰ ਕੇ ਅੱਗੇ ਵੇਚ ਦਿੰਦੇ ਸਨ। ਪੁਲਸ ਵਲੋਂ ਗੈਂਗ ਦੇ ਮੈਂਬਰਾਂ ਗੁਰਲਾਲ ਤੇ ਸੋਨੂੰ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 20 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀ ਗਈਆਂ ਹਨ। ਪੁਲਸ ਵਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਬਾਕੀ ਤਿੰਨ ਮੈਂਬਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News