ਨੌਕਰੀ ਦਾ ਝਾਂਸਾ ਦੇ ਕੇ ਧੋਖਾਦੇਹੀ ਕਰਨ ਵਾਲੇ ਕੰਪਨੀ ਦੇ ਅਧਿਕਾਰੀ ਗ੍ਰਿਫਤਾਰ

Friday, Jan 12, 2018 - 01:41 AM (IST)

ਅਬੋਹਰ(ਸੁਨੀਲ)-ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਸਾਂਘਾ ਨੇ ਦੱਸਿਆ ਕਿ ਬਾਹਰ ਤੋਂ ਆ ਕੇ ਨੌਕਰੀ ਦਾ ਝਾਂਸਾ ਦੇ ਕੇ ਲੋਕਾਂ ਦੀ ਇੰਟਰਵਿਊ ਕਰਾ ਕੇ ਪੈਸਾ ਠੱਗਣ ਦੇ ਮਾਮਲੇ 'ਚ ਕੰਪਨੀ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਦੋ ਦੋਸ਼ੀਆਂ ਮਨੀਸ਼ ਕੁਮਾਰ ਖੜਾ ਪੁੱਤਰ ਗਵੇਸ਼ ਖੜਾ ਵਾਸੀ ਬਾਗ ਸੁੰਦਰਪੁਰ ਦਰਭੰਗਾ ਬਿਹਾਰ, ਸੌਰਵ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਗਲੀ ਨਿਓ ਵੇਸਟ ਕਰਾਵਲ ਨਗਰ ਦਿੱਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਜਸਪ੍ਰੀਤ ਪੁੱਤਰ ਕੁਲਵੰਤ ਸਿੰਘ ਹਨੂਮਾਨਗੜ੍ਹ, ਕ੍ਰਿਸ਼ਨ ਪੁੱਤਰ ਹੰਸਰਾਜ, ਨਿਰਮਲ ਸਿੰਘ ਪੁੱਤਰ ਕੁੰਡਲ ਸਿੰਘ, ਕ੍ਰਿਸ਼ਨਾ ਰਾਣੀ ਪੁੱਤਰੀ ਉਮੇਸ਼ ਕੁਮਾਰ, ਬਿਮਲਾ ਰਾਣੀ ਪੁੱਤਰੀ ਭਜਨ ਲਾਲ ਵਾਸੀ ਜੰਡਵਾਲਾ ਮੀਰਾ ਸਾਂਗਲਾ, ਸੁਮਨ ਰਾਣੀ ਪੁੱਤਰੀ ਬੂਟਾ ਸਿੰਘ, ਕਾਂਤਾ ਪੁੱਤਰੀ ਰਵਿੰਦਰ ਜੀਤ ਸਿੰਘ, ਨਵਜੀਤ ਸਿੰਘ ਪੁੱਤਰ ਰਾਜ ਕੁਮਾਰ, ਸੁਮਨ ਪੁੱਤਰੀ ਲੇਖਰਾਜ, ਮਨਪ੍ਰੀਤ ਕੌਰ ਪੁੱਤਰੀ ਜੈਲਾਰਾਮ, ਕਮਲਜੀਤ ਪੁੱਤਰੀ ਸੁਰਜੀਤ ਸਿੰਘ, ਸੋਨੂੰ ਪੁੱਤਰੀ ਕਸ਼ਮੀਰੀ ਲਾਲ ਵਾਸੀ ਅਜੀਮਗੜ੍ਹ, ਨਵਜੋਤ ਕੌਰ ਪੁੱਤਰੀ ਕ੍ਰਿਸ਼ ਸਿੰਘ, ਸੰਤੋਸ਼ ਰਾਣੀ ਪੁੱਤਰੀ ਕੁਲਵੰਤ ਸਿੰਘ ਵਾਸੀ ਲਾਧੁਕਾ, ਅਮਰਜੀਤ ਕੌਰ ਪੁੱਤਰੀ ਹਰਜਿੰਦਰ ਸਿੰਘ, ਸਮਿਤਾ ਰਾਣੀ ਪਤਨੀ ਸਤੀਸ਼ ਕੁਮਾਰ ਤੇ ਹੋਰ ਪੀੜਤ ਮੁੰਡੇ-ਕੁੜੀਆਂ ਨੇ ਆਪਣੇ ਪਰਿਵਾਰ ਦੇ ਨਾਲ ਆ ਕੇ ਨਗਰ ਥਾਣਾ ਮੁਖੀ ਪਰਮਜੀਤ ਸਿੰਘ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਉਹ ਇਕ ਅਖਬਾਰ ਵਿਚ ਇਸ਼ਤਿਹਾਰ ਦੇਖ ਕੇ ਇੰਟਰਵਿਊ ਦੇਣ ਹੋਟਲ 'ਚ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਕੰਪਨੀ ਵਾਲਿਆਂ ਨੇ ਕਿਸੇ ਤੋਂ 2500-3000 ਤੇ 2200 ਰੁਪਏ ਠੱਗੇ ਹਨ। ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਤਾਂਕਿ ਭਵਿੱਖ 'ਚ ਅਜਿਹੀ ਕੰਪਨੀ ਵਾਲੇ ਨੌਜਵਾਨਾਂ ਨੂੰ ਠੱਗਣ ਦੇ ਲਈ ਅਬੋਹਰ ਵਿਚ ਨਾ ਆਉਣ। 


Related News