ਚਾਲੂ ਭੱਠੀ, ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ; 2 ਕਾਬੂ

10/19/2017 12:06:16 AM

ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਦੀ ਬਸਤੀ ਭਾਈ ਕੀ ਅਤੇ ਪਿੰਡ ਝਤਰਾ ਦੇ ਏਰੀਏ ਵਿਚ ਪੁਲਸ ਨੇ ਚਾਲੂ ਸ਼ਰਾਬ ਦੀ ਭੱਠੀ, ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੁਲਗੜ੍ਹੀ ਦੇ ਐੱਚ. ਸੀ. ਬਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਹਾਕਮ ਸਿੰਘ ਨੂੰ 22 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਦੂਸਰੇ ਪਾਸੇ ਏ. ਐੱਸ. ਆਈ. ਵਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਬਲੂ ਸਾਧਾ ਬਿਹਾਰੀ ਨੂੰ ਪੁਲਸ ਨੇ ਚਾਲੂ ਸ਼ਰਾਬ ਦੀ ਭੱਠੀ, 60 ਲਿਟਰ ਲਾਹਣ ਤੇ 6 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।


Related News