ਅਸਲਾ ਧਾਰਕਾ ਲਈ ਅਹਿਮ ਖਬਰ, ਡਾਟਾ ਅਪਲੋਡ ਨਾ ਕਰਵਾਇਆ ਤਾਂ ਲਾਈਸੈਂਸ ਹੋਵੇਗਾ ਰੱਦ

01/19/2018 2:18:50 PM

ਮਾਨਸਾ (ਜੱਸਲ)-ਜ਼ਿਲਾ ਮੈਜਿਸਟ੍ਰੇਟ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸਲਾ ਲਾਇਸੈਂਸਾਂ ਦਾ ਵੇਰਵਾ 31 ਜਨਵਰੀ 2018 ਤੱਕ ਐੱਨ. ਡੀ. ਏ. ਐੱਲ. (ਨੈਸ਼ਨਲ ਡਾਟਾਬੇਸ ਆਫ਼ ਆਰਮਜ਼ ਲਾਇਸੈਂਸ) 'ਤੇ ਅਪਲੋਡ ਕੀਤਾ ਜਾਣਾ ਹੈ, ਜਿਸ ਸਬੰਧੀ ਸੇਵਾ ਕੇਂਦਰ ਮਾਨਸਾ ਵਿਖੇ ਕਾਊਂਟਰ ਸਥਾਪਿਤ ਕੀਤੇ ਗਏ ਹਨ।
ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਮਾਨਸਾ ਜ਼ਿਲੇ ਦੇ ਅਸਲਾ ਲਾਇਸੈਂਸ ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਅਸਲਾ ਲਾਇਸੈਂਸ ਦੀ ਕਾਪੀ, ਰਿਹਾਇਸ਼ ਦਾ ਸਬੂਤ ਜਿਵੇਂ ਆਧਾਰ ਕਾਰਡ/ਚੋਣ ਸ਼ਨਾਖਤੀ ਕਾਰਡ ਅਤੇ ਉਮਰ ਸਬੰਧੀ ਸਬੂਤ/ਹਲਫੀਆ ਬਿਆਨ ਅਤੇ ਇਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਬਣੇ ਸੇਵਾ ਕੇਂਦਰ 'ਚ (ਸ਼ਨੀਵਾਰ, ਐਤਵਾਰ ਅਤੇ ਗਜ਼ਟਿਡ ਛੁੱਟੀ ਨੂੰ ਛੱਡ ਕੇ) ਕਿਸੇ ਵੀ ਦਫਤਰੀ ਕੰਮ ਵਾਲੇ ਦਿਨ ਸਵੇਰੇ 9 ਤੋਂ 5 ਵਜੇ ਤੱਕ ਆ ਕੇ ਆਪਣੇ ਅਸਲਾ ਲਾਇਸੈਂਸ ਦਾ ਮੁਕੰਮਲ ਡਾਟਾ ਸਾਫਟਵੇਅਰ 'ਚ ਅਪਲੋਡ ਕਰਵਾਉਣਾ ਯਕੀਨੀ ਬਣਾਉਣ, ਨਹੀਂ ਤਾਂ ਉਸ ਦਾ ਅਸਲਾ ਲਾਇਸੈਂਸ ਕਾਨੂੰਨ ਅਨੁਸਾਰ ਰੱਦ ਸਮਝਿਆ ਜਾਵੇਗਾ।


Related News