UGC-NET ਪ੍ਰੀਖਿਆ ਰੱਦ: ਅਖਿਲੇਸ਼ ਨੇ ਕਿਹਾ- ਇਹ ਦੇਸ਼ ਖਿਲਾਫ਼ ਕਿਸੇ ਦੀ ਵੱਡੀ ਸਾਜ਼ਿਸ਼

06/20/2024 2:07:50 PM

ਲਖਨਊ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ UGC-NET ਪ੍ਰੀਖਿਆ ਰੱਦ ਕਰਨ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਖਿਲਾਫ਼ ਕਿਸੇ ਦੀ ਵੱਡੀ ਸਾਜ਼ਿਸ਼ ਵੀ ਹੋ ਸਕਦੀ ਹੈ। ਯਾਦਵ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ, ''ਹੋਰ ਗੜਬੜੀ ਦੀ ਖ਼ਬਰ ਮਗਰੋਂ UGC-NET ਦੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਗਈ। ਭਾਜਪਾ ਦੇ ਰਾਜ ਵਿਚ ਪੇਪਰ ਮਾਫੀਆ ਲੱਗਭਗ ਹਰ ਪ੍ਰੀਖਿਆ 'ਚ ਧਾਂਦਲੀ ਕਰ ਰਿਹਾ ਹੈ। ਇਹ ਦੇਸ਼ ਖਿਲਾਫ਼ ਕਿਸੇ ਦੀ ਵੱਡੀ ਸਾਜ਼ਿਸ਼ ਵੀ ਹੋ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਪੁਲਸ ਵਿਚ ਭਰਤੀ ਦੀ ਪ੍ਰੀਖਿਆ ਦਾ ਪੇਪਰ ਲੀਕ ਹੋਵੇਗਾ ਤਾਂ ਕਾਨੂੰਨ ਵਿਵਸਥਾ ਨਹੀਂ ਸੁਧਰੇਗੀ, ਜਿਸ ਨਾਲ ਦੇਸ਼-ਪ੍ਰਦੇਸ਼ ਵਿਚ ਅਸ਼ਾਂਤੀ ਅਤੇ ਅਸਥਿਰਤਾ ਬਣੀ ਰਹੇਗੀ। ਨੀਟ ਦੀ ਪ੍ਰੀਖਿਆ ਵਿਚ ਘਪਲਾ ਹੋਵੇਗਾ ਤਾਂ ਈਮਾਨਦਾਰ ਲੋਕ ਡਾਕਟਰ ਨਹੀਂ ਬਣ ਸਕਣਗੇ ਅਤੇ ਦੇਸ਼ ਦੇ ਲੋਕਾਂ ਦੇ ਇਲਾਜ ਲਈ ਭਵਿੱਖ ਵਿਚ ਡਾਕਟਰਾਂ ਦੀ ਕਮੀ ਹੋਰ ਵੱਧ ਜਾਵੇਗੀ ਅਤੇ ਬੇਈਮਾਨ ਲੋਕ, ਜਨਤਾ ਦੇ ਜੀਵਨ ਲਈ ਖ਼ਤਰਾ ਬਣ ਜਾਣਗੇ।

ਅਖਿਲੇਸ਼ ਨੇ ਕਿਹਾ ਕਿ UGC-NET ਪ੍ਰੀਖਿਆ ਨਾ ਹੋਣ ਨਾਲ ਅਧਿਆਪਕਾਂ ਦੀ ਕਮੀ ਵਿਚ ਹੋਰ ਜ਼ਿਆਦਾ ਇਜ਼ਾਫ਼ਾ ਹੋਵੇਗਾ। ਅਧਿਆਪਕਾਂ ਦੀ ਕਮੀ ਨਾਲ ਦੇਸ਼ ਦੇ ਵਿਕਾਸ 'ਚ ਰੁਕਾਵਟ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਦੇ ਕਾਰਨ ਪ੍ਰਸ਼ਾਸਨ, ਸਿਹਤ ਅਤੇ ਸਿੱਖਿਆ ਵਿਵਸਥਾ ਚੌਪਟ ਹੋ ਜਾਵੇਗੀ। ਇਹ ਸਾਡੇ ਦੇਸ਼ ਖਿਲਾਫ਼ ਕੋਈ ਬਹੁਤ ਵੱਡੀ ਸਾਜ਼ਿਸ਼ ਵੀ ਹੋ ਸਕਦੀ ਹੈ,  ਇਸ ਦੇ ਦੂਰਗਾਮੀ ਨਕਾਰਾਤਮਕ ਨਤੀਜੇ ਹੋਣਗੇ। ਇਸ ਲਈ ਅਦਾਲਤ ਦੀ ਨਿਗਰਾਨੀ ਵਿਚ ਸਖ਼ਤ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਕੋਈ ਵੀ ਅਪਰਾਧੀ ਬਖ਼ਸ਼ਿਆ ਨਾ ਜਾਵੇ, ਫਿਰ ਚਾਹੇ ਉਹ ਕੋਈ ਵੀ ਹੋਵੇ।
 


Tanu

Content Editor

Related News