ਬੋਇੰਗ ਦੀ ਪਹਿਲੀ ਪੁਲਾੜ ਯਾਤਰੀ ਉਡਾਣ ਆਖਰੀ ਪਲ ’ਚ ਅਚਾਨਕ ਕੀਤੀ ਰੱਦ

Monday, Jun 03, 2024 - 10:37 AM (IST)

ਬੋਇੰਗ ਦੀ ਪਹਿਲੀ ਪੁਲਾੜ ਯਾਤਰੀ ਉਡਾਣ ਆਖਰੀ ਪਲ ’ਚ ਅਚਾਨਕ ਕੀਤੀ ਰੱਦ

ਕੇਪ ਕੈਨਾਵੇਰਲ (ਭਾਸ਼ਾ) - ਬੋਇੰਗ ਦੀ ਪਹਿਲੀ ਪੁਲਾੜ ਯਾਤਰੀ ਉਡਾਣ ਲਈ ਸ਼ਨੀਵਾਰ ਨੂੰ ਲਾਂਚ ਦੀ ਪੁੱਠੀ ਗਿਣਤੀ ਆਖਰੀ ਸਮੇਂ ਵਿਚ ਆਈ ਇਕ ਨਵੀਂ ਸਮੱਸਿਆ ਦੇ ਕਾਰਨ ਰੋਕ ਦਿੱਤੀ ਗਈ। ਨਾਸਾ ਦੇ 2 ਪੁਲਾੜ ਯਾਤਰੀ ਕੰਪਨੀ ਦੇ ਸਟਾਰਲਾਈਨਰ ਕੈਪਸੂਲ ’ਚ ਬੰਨ੍ਹੇ ਹੋਏ ਸਨ ਅਤੇ ਉਡਾਣ ਭਰਨ ਦੀ ਉਡੀਕ ਕਰ ਰਹੇ ਸਨ। ਉਸ ਸਮੇਂ ਉਡਾਣ ਲਈ ਚੱਲ ਰਹੀ ਪੁੱਠੀ ਗਿਣਤੀ 3 ਮਿੰਟ ਅਤੇ 50 ਸੈਕੰਡ ’ਤੇ ਅਚਾਨਕ ਰੋਕ ਦਿੱਤੀ ਗਈ। ਉਡਾਣ ਭਰਨ ’ਚ ਸਿਰਫ਼ ਇਕ ਸੈਕੰਡ ਦਾ ਸਮਾਂ ਬਚਿਆ ਸੀ, ਇਸ ਲਈ ਨਵੀਂ ਸਮੱਸਿਆ ’ਤੇ ਕੰਮ ਕਰਨ ਦਾ ਸਮਾਂ ਨਹੀਂ ਸੀ ਅਤੇ ਸਭ ਕੁਝ ਰੱਦ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ

ਦੱਸ ਦੇਈਏ ਕਿ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕੰਪਿਊਟਰ ਨੇ ਪੁੱਠੀ ਗਿਣਤੀ ਕਿਉਂ ਰੋਕੀ। ਇਸ ਮਾਮਲੇ ਦੇ ਸਬੰਧ ਵਿਚ ਯੂਨਾਈਟਿਡ ਲਾਂਚ ਅਲਾਇੰਸ ਦੇ ਡਿਲਨ ਰਾਈਸ ਨੇ ਕਿਹਾ ਕਿ ਲਾਂਚ ਕੰਟਰੋਲਰ ਡਾਟਾ ਦਾ ਮੁਲਾਂਕਣ ਕਰ ਰਹੇ ਸਨ ਪਰ ਇਹ ਸੰਭਵ ਹੈ ਕਿ ਟੀਮ ਐਤਵਾਰ ਨੂੰ ਦੁਬਾਰਾ ਕੋਸ਼ਿਸ਼ ਕਰ ਸਕਦੀ ਹੈ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੀ ਗਲਤ ਹੋਇਆ। ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ’ਤੇ ਪੂਰੀ ਤਰ੍ਹਾਂ ਈਂਧਨ ਨਾਲ ਭਰੇ ਐਟਲਸ ਵੀ ਰਾਕੇਟ ਦੇ ਉੱਪਰ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਨੂੰ ਕੈਪਸੂਲ ’ਚੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News