NEET ''ਤੇ ਵੱਡਾ ਫ਼ੈਸਲਾ; 1563 ਵਿਦਿਆਰਥੀਆਂ ਦੇ ਗ੍ਰੇਸ ਅੰਕ ਰੱਦ, ਮੁੜ ਹੋਵੇਗੀ ਪ੍ਰੀਖਿਆ

Thursday, Jun 13, 2024 - 12:38 PM (IST)

NEET ''ਤੇ ਵੱਡਾ ਫ਼ੈਸਲਾ; 1563 ਵਿਦਿਆਰਥੀਆਂ ਦੇ ਗ੍ਰੇਸ ਅੰਕ ਰੱਦ, ਮੁੜ ਹੋਵੇਗੀ ਪ੍ਰੀਖਿਆ

ਨਵੀਂ ਦਿੱਲੀ- ਮੈਡੀਕਲ ਗ੍ਰੈਜੂਏਸ਼ਨ ਪੱਧਰ ਦੀ ਪੜ੍ਹਾਈ ਲਈ 5 ਮਈ ਨੂੰ ਆਯੋਜਿਤ ਕੀਤੀ ਗਈ ਰਾਸ਼ਟਰੀ ਯੋਗਤਾ ਕਮ ਐਂਟਰੈਂਸ ਟੈਸਟ (NEET) 2024 ਦੇ ਮਾਮਲੇ 'ਚ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਿਨ੍ਹਾਂ 1563 ਉਮੀਦਵਾਰਾਂ ਨੂੰ ਗ੍ਰੇਸ ਅੰਕ ਦਿੱਤੇ ਗਏ ਹਨ, ਉਨ੍ਹਾਂ ਦੇ ਸਕੋਰ ਕਾਰਡ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਮੁੜ ਪ੍ਰੀਖਿਆ 'ਦੇਣ ਦਾ ਵਿਕਲਪ ਵੀ ਦਿੱਤਾ ਗਿਆ ਹੈ।

ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਨੈਸ਼ਨਲ ਟੈਸਟਿੰਗ ਏਜੰਸੀ ( NTA) ਨੂੰ ਇਜਾਜ਼ਤ ਦੇ ਦਿੱਤੀ, ਜਿਸ ਨੇ ਕਿਹਾ ਕਿ ਸਿਰਫ 1563 ਉਮੀਦਵਾਰਾਂ ਲਈ ਅਜਿਹੀ ਮੁੜ ਪ੍ਰੀਖਿਆ ਦੀ ਤਾਰੀਖ਼ 13 ਜੂਨ ਨੂੰ ਸੂਚਿਤ ਕੀਤੀ ਜਾਵੇਗੀ ਅਤੇ ਨਤੀਜੇ 30 ਜੂਨ ਨੂੰ ਐਲਾਨੇ ਜਾਣਗੇ। ਅਦਾਲਤ ਨੇ ਅਲਖ ਪਾਂਡੇ ਵਲੋਂ 1563 ਉਮੀਦਵਾਰਾਂ ਨੂੰ ਐਕਸ-ਗ੍ਰੇਸ਼ੀਆ ਜਾਂ ਮੁਆਵਜ਼ੇ ਦੇ ਅੰਕ ਦੇਣ 'ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।

ਕੀ ਹੈ ਪਟੀਸ਼ਨਕਰਤਾਵਾਂ ਦੀਆਂ ਦਲੀਲਾਂ?

ਦੱਸ ਦੇਈਏ ਕਿ ਸੁਪਰੀਮ ਕੋਰਟ ਵਿਚ ਪਟੀਸ਼ਨਕਰਤਾਵਾਂ ਨੇ ਦਾਅਵਾ ਕੀਤਾ ਸੀ ਕਿ ਗ੍ਰੇਸ ਅੰਕ ਦੇਣ ਵਿਚ ਬੇਨਿਯਮੀਆਂ ਹੋਈਆਂ ਹਨ, ਇਸ ਲਈ ਪ੍ਰੀਖਿਆ ਰੱਦ ਕਰ ਕੇ ਮੁੜ ਆਯੋਜਿਕ ਕਰਵਾਈ ਜਾਵੇ। ਗ੍ਰੇਸ ਮਾਰਕਿੰਗ ਨੂੰ ਲੈ ਕੇ  NTA ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਿਨ੍ਹਾਂ 1563 ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਗਏ ਹਨ, ਉਨ੍ਹਾਂ ਨੂੰ ਮੁੜ ਪ੍ਰੀਖਿਆ ਦਾ ਵਿਕਲਪ ਦਿੱਤਾ ਜਾ ਰਿਹਾ ਹੈ। ਜੋ ਵਿਦਿਆਰਥੀ ਮੁੜ ਪ੍ਰੀਖਿਆ ਨਹੀਂ ਦੇਣਾ ਚਾਹੁੰਦੇ, ਉਨ੍ਹਾਂ ਨੂੰ ਬਿਨਾਂ ਗ੍ਰੇਸ ਅੰਕਾਂ ਦੇ ਉਨ੍ਹਾਂ ਦੇ ਓਰੀਜਨਲ ਅੰਕ ਦਿੱਤੇ ਜਾਣਗੇ। ਦੱਸ ਦੇਈਏ ਕਿ ਤਿੰਨ ਵਿਚੋਂ ਇਕ ਪਟੀਸ਼ਨ ਅਲਖ ਪਾਂਡੇ ਨੇ ਦਾਇਰ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ  NTA ਦਾ ਗ੍ਰੇਸ ਅੰਕ ਦੇਣ ਦਾ ਫ਼ੈਸਲਾ ਮਨਮਾਨੀ ਹੈ। ਦੂਜੀ ਪਟੀਸ਼ਨ SIO ਦੇ ਮੈਂਬਰ ਅਬਦੁੱਲਾ ਮੁਹੰਮਦ ਫੈਜ ਅਤੇ ਡਾ. ਸ਼ੇਖ ਰੋਸ਼ਨ ਮੋਹੀਦੀਨ ਨੇ ਦਾਇਰ ਕੀਤੀ ਹੈ। ਇਨ੍ਹਾਂ ਪਟੀਸ਼ਾਂ ਵਿਚ ਪ੍ਰੀਖਿਆ ਦੇ ਨਤੀਜਿਆਂ ਨੂੰ ਵਾਪਸ ਲੈਣ ਅਤੇ ਫਿਰ ਤੋਂ ਪ੍ਰੀਖਿਆ ਆਯੋਜਿਤ ਕਰਵਾਉਣ ਦੀ ਮੰਗ ਕੀਤੀ ਗਈ ਹੈ। 

ਦੱਸ ਦੇਈਏ ਕਿ 6 ਸੈਂਟਰਾਂ ਦੇ 1563 ਉਮੀਦਵਾਰਾਂ ਨੂੰ ਸਮਾਂ ਖਰਾਬ ਹੋਣ ਦੇ ਚੱਲਦੇ ਗ੍ਰੇਸ ਅੰਕ ਦਿੱਤੇ ਗਏ ਸਨ, ਜਿਨ੍ਹਾਂ ਨੂੰ ਮੁੜ ਪ੍ਰੀਖਿਆ ਵਿਚ ਸ਼ਾਮਲ ਹੋਣ ਅਤੇ ਗ੍ਰੇਸ ਅੰਕ ਬਿਨਾਂ ਅਸਲ ਅੰਕ ਨਾਲ ਰਿਜ਼ਲਟ ਸਵੀਕਾਰ ਕਰਨ ਦਾ ਵਿਕਲਪ ਦਿੱਤਾ ਗਿਆ ਹੈ। NEET ਪ੍ਰੀਖਿਆ 'ਚ ਇਸ ਸਾਲ ਸਭ ਤੋਂ ਜ਼ਿਆਦਾ 67 ਵਿਦਿਆਰਥੀਆਂ ਨੇ ਇਕੱਠੇ ਟਾਪ ਕੀਤਾ ਹੈ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ 720 ਵਿਚੋਂ 720 ਨੰਬਰ ਮਿਲੇ ਹਨ। ਹੁਣ ਤੱਕ ਇੰਨੇ ਜ਼ਿਆਦਾ ਵਿਦਿਆਰਥੀਆਂ ਨੇ NEET 'ਚ ਕਦੇ ਟਾਪ ਨਹੀਂ ਕੀਤਾ ਹੈ।


author

Tanu

Content Editor

Related News