ਪੁਰਤਗਾਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਸਖ਼ਤ ਫਰਮਾਨ

06/10/2024 6:14:27 PM

ਰੋਮ (ਦਲਵੀਰ ਕੈਂਥ) - ਇਟਲੀ ਤੋਂ ਬਆਦ ਜੇਕਰ ਕਿਸੇ ਯੂਰਪੀਅਨ ਦੇਸ਼ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਬਾਂਹ ਫੜ੍ਹੀ ਹੈ ਤਾਂ ਉਹ ਦੇਸ਼ ਹੈ ਪੁਰਤਗਾਲ, ਜਿਸ ਨੇ ਲੱਖਾਂ ਪਰਿਵਾਰਾਂ ਦੀਆਂ ਆਸਾਂ ਨੂੰ ਬੂਰ ਪਾਉਂਦਿਆਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗਲ ਲਾਇਆ ਤੇ ਕਾਨੂੰਨੀ ਤੌਰ 'ਤੇ ਕੰਮ ਕਰਨ ਦੀ ਇਜ਼ਾਜ਼ਤ ਦੇ ਕੇ ਉਹਨਾਂ ਦਾ ਵਰਤਮਾਨ ਤੇ ਭੱਵਿਖ ਦੋਵੇਂ ਰੁਸ਼ਨਾ ਦਿੱਤੇ। ਇਹ ਖ਼ਬਰ ਹੁਣ ਤਮਾਮ ਗੈਰ-ਕਾਨੂੰਨੀ ਨੌਜਵਾਨਾਂ ਲਈ ਬੇਹੱਦ ਮਾੜੀ ਹੈ। ਕਿਉਂਕਿ ਪੁਰਤਗਾਲ ਦੀ ਸਰਕਾਰ ਨੇ ਹਿਟਲਰਸ਼ਾਹੀ ਫਰਮਾਨ ਜਾਰੀ ਕਰਦੇ ਹੋਏ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। 

ਇਹ ਵੀ ਪੜ੍ਹੋ - ਅੱਜ ਤੋਂ ਸ਼ੁਰੂ Apple WWDC 2024 ਈਵੈਂਟ, ਕੰਪਨੀ iOS18 ਤੋਂ ਲੈ ਕੇ ਕਰ ਸਕਦੀ ਹੈ ਕਈ ਵੱਡੇ ਐਲਾਨ

ਦੱਸ ਦੇਈਏ ਕਿ ਬਹੁਤ ਏੇਸ਼ੀਅਨ ਲੋਕ ਸਾਈਪਰਸ, ਕਰੋਸ਼ੀਆ, ਅਰਮੇਨੀਆਂ ਤੇ ਸੇਰਬੀਆ ਆਦਿ ਦੇਸ਼ਾਂ ਤੋਂ ਹੁੰਦੇ ਹੋਏ ਯੂਰਪ ਪਹੁੰਚ ਰਹੇ ਸਨ। ਹਜ਼ਾਰਾਂ ਏਸ਼ੀਅਨ ਲੋਕ ਪਰਿਵਾਰਾਂ ਸਮੇਤ ਅਮਰੀਕਾ ਵੀ ਇਹਨਾਂ ਰਾਹਾਂ ਦੇ ਪਾਂਧੀ ਬਣ ਕੇ ਪਹੁੰਚ ਗਏ ਅਤੇ ਹਜ਼ਾਰਾਂ ਲੋਕ ਉਹ ਜਿਹੜੇ ਯੂਰਪ ਵਿੱਚ ਵਸਣਾ ਚਾਹੁੰਦੇ ਸਨ, ਉਹਨਾਂ ਨੂੰ ਪੁਰਤਗਾਲ ਨੇ ਕਲਾਵੇ ਵਿੱਚ ਲੈ ਲਿਆ। ਯੂਰਪ ਭਰ ਵਿੱਚੋਂ ਪੁਰਤਗਾਲ ਹੀ ਇਕ ਅਜਿਹਾ ਮੁਲਕ ਸੀ, ਜਿੱਥੇ ਕਾਨੂੰਨੀ ਜਾਂ ਗੈਰਕਾਨੂੰਨੀ ਢੰਗ ਨਾਲ ਯੂਰਪ ਆਇਆ ਬੰਦਾ ਪੱਕਾ ਹੋਣ ਦਾ ਸੁਫ਼ਨਾ ਲੈ ਸਕਦਾ ਸੀ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਇਸ ਦੇ ਬਾਵਜੂਦ ਅਫ਼ਸੋਸ ਹੁਣ ਪੁਰਤਗਾਲ ਦੀ ਨਵੀਂ ਬਣੀ ਸਰਕਾਰ ਨੇ 3 ਜੂਨ ਨੂੰ ਸਖ਼ਤ ਫ਼ੈਸਲਾ ਲੈਦਿਆਂ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਰੁਜ਼ਗਾਰ ਦੇ ਅਧਾਰ 'ਤੇ ਪੱਕੇ ਕਰਨ ਵਾਲੇ ਕਾਨੂੰਨ ਦੇ ਆਰਟੀਕਲ 81, 88 ਅਤੇ 89 ਧਾਰਾਵਾਂ ਨੂੰ ਖ਼ਤਮ ਕਰ ਦਿੱਤਾ ਹੈ। ਪੁਰਤਗਾਲ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਲੁਈਸ ਮੋਂਟੇਨੇਗਰੋ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਕਾਨੂੰਨ ਲਈ ਮਤਾ ਪਾਸ ਕਰਕੇ ਰਾਸ਼ਟਰਪਤੀ ਕੋਲ ਭੇਜਿਆ, ਜਿਸ ਨੂੰ ਪੁਰਤਗਾਲ ਦੇ ਰਾਸ਼ਟਰਪਤੀ ਮਰਸੇਲੋ ਰੀਬੇਲੋ ਦੀ ਸਾਉਜਾ ਵੱਲੋਂ ਮਨਜੂਰੀ ਦਿੰਦਿਆਂ ਜਨਤਕ ਤੌਰ 'ਤੇ ਐਲਾਨ ਦਿੱਤਾ ਗਿਆ। 

ਇਹ ਵੀ ਪੜ੍ਹੋ - ਪਾਕਿਸਤਾਨ 'ਚ ਵਾਪਰੀ ਵੱਡੀ ਘਟਨਾ, ਬੱਚਿਆਂ ਦੇ ਵਾਰਡ ’ਚ ਅੱਗ ਲੱਗਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ

ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਵਿੱਚ ਏਸ਼ੀਅਨ ਲੋਕਾਂ ਦੀ ਭਾਰੀ ਆਮਦ ਤੋਂ ਬਾਅਦ ਰੁਜ਼ਗਾਰ ਅਤੇ ਰਿਹਾਇਸ਼ਾਂ ਦੀ ਘਾਟ ਕਾਰਨ ਪੁਰਤਗਾਲ ਵਿੱਚ ਪ੍ਰਵਾਸੀਆਂ ਦੇ ਹਾਲਾਤ ਤਰਸਯੋਗ ਬਣ ਗਏ ਸਨ। ਸਰਕਾਰੀ ਅੰਕੜਿਆਂ ਮੁਤਾਬਕ ਸਿਰਫ਼ ਪਿਛਲੇ ਸਾਲ ਹੀ 180000 ਪ੍ਰਵਾਸੀ ਰੁਜ਼ਗਾਰ ਦੇ ਅਧਾਰ 'ਤੇ ਪੱਕੇ ਹੋਏ ਹਨ। ਸਾਲ 2022 ਵਿੱਚ 34232 ਭਾਰਤੀ, 23441 ਨੇਪਾਲੀ, 17169 ਬੰਗਲਾਦੇਸ਼ੀ, 11385 ਪਾਕਿਸਤਾਨੀ ਅਤੇ 134 ਸ੍ਰੀ ਲੰਕਨ ਇੱਥੇ ਪੱਕੇ ਹੋਏ ਹਨ। ਯੂਰਪ ਵਿੱਚ ਕਿਤੇ ਵੀ ਪੱਕੇ ਨਾ ਹੋ ਸਕਣ ਵਾਲੇ ਸਭ ਏਸ਼ੀਅਨ ਲੋਕਾਂ ਦਾ ਆਖਰੀ ਰਸਤਾ ਪੁਰਤਗਾਲ ਹੀ ਹੁੰਦਾ ਸੀ, ਜੋ ਹੁਣ ਬੰਦ ਹੋ ਗਿਆ ਹੈ। ਪੁਰਤਗਾਲ ਨੇ ਹੁਣ ਤੱਕ ਹਜ਼ਾਰਾਂ ਪੰਜਾਬੀਆਂ ਨੂੰ ਪੱਕੇ ਕੀਤਾ ਹੈ, ਜੋ ਨਾਗਰਿਕਤਾ ਲੈ ਦੁਨੀਆਂ ਭਰ ਵਿੱਚ ਵਸ ਰਹੇ ਹਨ। ਪੁਰਤਗਾਲ ਦੇਸ਼ ਦੀ ਨਾਗਰਿਕਤਾ ਵੀ 5 ਸਾਲ ਵਿੱਚ ਮਿਲ ਜਾਂਦੀ ਹੈ, ਜਿਸ ਨਾਲ ਲੱਖਾਂ ਲੋਕ ਇੱਥੋ ਦੀ ਨਾਗਰਿਕਤਾ ਲੈ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਜਾ ਵਸੇ ਹਨ। 

ਇਹ ਵੀ ਪੜ੍ਹੋ - ਨਾ ਕੋਈ ਦਵਾਈ, ਨਾ ਡਾਈਟ ਪਲਾਨ! ਸ਼ੂਗਰ ਨੂੰ ਕੰਟਰੋਲ 'ਚ ਕਰਨ ਲਈ ਮਰੀਜ਼ ਰੋਜ਼ਾਨਾ ਕਰਨ ਇਹ ਕੰਮ, ਹੋਵੇਗਾ ਫ਼ਾਇਦਾ

2018 ਤੋਂ 2022 ਤੱਕ ਕੁੱਲ 118000 ਭਾਰਤੀ ਨਾਗਰਿਕ ਪੁਰਤਗਾਲ ਵਿੱਚ ਪੱਕੇ ਹੋਏ ਹਨ। ਇੰਮੀਗਰੇਸ਼ਨ ਦੇ ਮਾਹਿਰ ਵਕੀਲਾਂ ਦਾ ਕਹਿਣਾ ਹੈ ਕਿ ਅਜੇ ਹੋਰ 4 ਲੱਖ ਲੋਕ ਪੁਰਾਣੇ ਕਾਨੂੰਨ ਦੇ ਅਧਾਰ 'ਤੇ ਅਰਜੀਆਂ ਦਾਖਲ ਕਰ ਪੱਕੇ ਹੋਣ ਦੀ ਉਡੀਕ ਵਿੱਚ ਹਨ। ਸੰਨ 2022 ਵਿੱਚ ਪੁਰਤਗਾਲ ਵਿੱਚ ਪੇਪਰਾਂ ਦੀ ਮੰਗ ਕਰਨ ਵਾਲੇ ਏਸ਼ੀਅਨ ਦੇਸ਼ਾਂ ਦੇ ਪ੍ਰਵਾਸੀਆਂ ਵਿੱਚੋਂ ਭਾਰਤੀ ਪ੍ਰਵਾਸੀ ਸਭ ਤੋਂ ਮੋਹਰੀ ਸਨ। ਪੁਰਤਗਾਲ ਸਰਕਾਰ ਨੇ ਗੈਰ-ਕਾਨੂੰਨੀ ਪ੍ਰਵਾਸ ਨੂੰ ਨੱਥ ਪਾਉਣ ਲਈ 42 ਨਵੇਂ ਮਤਿਆਂ ਨੂੰ ਹਰੀ ਝੰਡੀ ਦਿੱਤੀ ਹੈ, ਜਿਸ ਅਨੁਸਾਰ ਇਮੀਗ੍ਰੇਸ਼ਨ ਕਾਨੂੰਨ 59/2017 ਦੇ ਆਰਟੀਕਲ 81,88 ਅਤੇ 89 (ਜੋ ਕਿ ਘੱਟੋ-ਘੱਟ ਇੱਕ ਸਾਲ ਲਈ ਕੰਮ ਕਰਨ ਵਾਲੇ ਅਤੇ ਸਮਾਜ ਸੁਰੱਖਿਆ ਵਿੱਚ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਜਿਹੜੇ ਕਿ ਕਾਨੂੰਨ ਤੌਰ 'ਤੇ ਦੇਸ਼ ਵਿੱਚ ਰਹਿਣ ਲਈ ਯੋਗ ਕਰਾਰ ਦਿੱਤੇ ਜਾਂਦੇ ਸਨ) ਨੂੰ ਰੱਦ ਕਰ ਦਿੱਤਾ ਹੈ। 

ਇਹ ਵੀ ਪੜ੍ਹੋ - ਜੰਮੂ ਦੀ 13 ਸਾਲਾ ਅਰਸ਼ੀਆ ਸ਼ਰਮਾ ਨੇ ਅਮਰੀਕਾ 'ਚ ਮਚਾਈ ਧੂਮ, ਰਿਐਲਿਟੀ ਸ਼ੋਅ ’ਚ ਕੀਤਾ ਧਮਾਕੇਦਾਰ ਡਾਂਸ

ਸਰਕਾਰੀ ਅੰਕੜਿਆ ਅਨੁਸਾਰ ਇਸ ਸਮੇਂ ਪ੍ਰਵਾਸੀ ਦੇਸ਼ ਦੀ ਆਬਾਦੀ ਦਾ 10% ਗਿਣਤੀ ਹੋ ਰਹੀ ਹੈ। ਪੁਰਤਗਾਲ ਸਰਕਾਰ ਦੇ ਇਸ ਫ਼ੈਸਲੇ ਨਾਲ ਚਾਹੇ ਦੇਸ਼ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਆਾਮਦ ਨੂੰ ਰੋਕਣ ਦਾ ਉਹਨਾਂ ਅਨੁਸਾਰ ਇੱਕ ਸਾਰਥਿਕ ਫ਼ੈਸਲਾ ਹੈ ਪਰ ਇਸ ਫ਼ੈਸਲੇ ਨਾਲ ਉਹਨਾਂ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਭੱਵਿਖ ਉਪੱਰ ਖ਼ਤਰਾ ਮੰਡਰਾਉਣ ਲੱਗਾ ਹੈ, ਜਿਹੜੇ ਵਿਚਾਰੇ ਭਾਰਤ, ਨੇਪਾਲ, ਬੰਗਲਾਦੇਸ਼, ਪਾਕਿਸਤਾਨ ਤੇ ਸ਼੍ਰੀ ਲੰਕਾ ਆਦਿ ਏਸ਼ੀਅਨ ਦੇਸ਼ਾਂ ਤੋਂ ਲੱਖਾਂ ਰੁਪਏ ਕਰਜ਼ਾ ਚੁੱਕ ਜ਼ਿੰਦਗੀ ਦਾ ਜੂਆ ਖੇਡਣ ਪੁਰਤਗਾਲ ਤਾਂ ਪਹੁੰਚ ਗਏ ਹਨ ਪਰ ਹੁਣ ਤੱਕ ਉਹਨਾਂ ਦੀ ਕਾਨੂੰਨੀ ਕੰਮ ਕਰਨ ਲਈ ਕੋਈ ਹਾਂ ਪੱਖੀ ਕਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ - ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਤੋਂ ਬਹੁਤ ਖੁਸ਼ ਅੱਤਵਾਦੀ ਪੰਨੂ, 8 ਲੱਖ ਰੁਪਏ ਇਨਾਮ ਦੇਣ ਦਾ ਕੀਤਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News