ਪੰਜਾਬ ਸਰਕਾਰ ਵੱਲੋਂ ਇੰਦਰਪਾਲ ਸਿੰਘ PSPCL ਦੇ ਡਿਸਟ੍ਰੀਬਿਊਸ਼ਨ ਡਾਇਰੈਕਟਰ ਨਿਯੁਕਤ

Monday, Mar 24, 2025 - 08:25 PM (IST)

ਪੰਜਾਬ ਸਰਕਾਰ ਵੱਲੋਂ ਇੰਦਰਪਾਲ ਸਿੰਘ PSPCL ਦੇ ਡਿਸਟ੍ਰੀਬਿਊਸ਼ਨ ਡਾਇਰੈਕਟਰ ਨਿਯੁਕਤ

ਚੰਡੀਗੜ੍ਹ/ਪਟਿਆਲਾ (ਪਰਮੀਤ): ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵਿਚ ਅਸਥਾਈ ਨਿਯੁਕਤੀਆਂ ਦੇ ਦੌਰ ਦੀ ਸਮਾਪਤੀ ਕਰਦਿਆਂ ਰੈਗੂਲਰ ਡਾਇਰੈਕਟਰ ਕਮਰਸ਼ੀਅਲ ਤੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਦੀ ਨਿਯੁਕਤੀ ਕੀਤੀ ਹੈ।
PunjabKesari

ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੈ ਕੁਮਾਰ ਸਿਨਹਾ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਪੰਜਾਬ ਦੇ ਰਾਜਪਾਲ ਨੇ ਹੀਰਾ ਲਾਲ ਗੋਇਲ ਪੁੱਤਰ ਲੱਛਮਣ ਦਾਸ ਵਾਸੀ ਪਟਿਆਲਾ ਨੂੰ ਡਾਇਰੈਕਟਰ ਕਮਰਸ਼ੀਅਲ ਅਤੇ ਇੰਦਰਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਜਲੰਧਰ ਨੂੰ ਡਾਇਰੈਕਟਰ ਡਿਸਟ੍ਰੀਬਿਊਸ਼ਨ ਨਿਯੁਕਤ ਕੀਤਾ ਹੈ। ਦੋਵਾਂ ਦੀ ਨਿਯੁਕਤੀ ਦੋ ਸਾਲ ਦੇ ਸਮੇਂ ਵਾਸਤੇ ਕੀਤੀ ਗਈ ਹੈ।

ਯਾਦ ਰਹੇ ਕਿ ਪਾਵਰਕਾਮ ਵਿਚ ਸੀ ਐਮ ਡੀ ਸਮੇਤ ਡਾਇਰੈਕਟਰਾਂ ਦੇ ਅਹਿਮ ਅਹੁਦੇ ਲੰਬੇ ਸਮੇਂ ਤੋਂ ਖਾਲੀ ਪਏ ਸਨ ਤੇ ਪੀ ਐਸ ਈ ਬੀ ਇੰਜੀਨੀਅਰਜ਼ ਐਸੋਸੀਏਸ਼ਨ ਤੇ ਹੋਰ ਸੰਗਠਨ ਲੰਬੇ ਸਮੇਂ ਤੋਂ ਰੈਗੂਲਰ ਨਿਯੁਕਤੀਆਂ ਦੀ ਮੰਗ ਕਰ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News