ਸਾਮਾਨ ਨਾਲ ਲੱਦਿਆ ਟਰਾਲਾ ਤਾਰਾਂ ''ਚ ਅੜਿਆ
Friday, Jan 26, 2018 - 06:55 AM (IST)
ਗਿੱਦੜਬਾਹਾ, (ਕੁਲਭੂਸ਼ਨ)- ਅੱਜ ਸ਼ਾਮ ਗਿੱਦੜਬਾਹਾ ਦੇ ਭੱਠੀ ਵਾਲਾ ਮੋੜ 'ਤੇ ਸਾਮਾਨ ਨਾਲ ਲੱਦਿਆ ਇਕ ਟਰਾਲਾ ਬਿਜਲੀ ਦੀਆਂ ਤਾਰਾਂ 'ਚ ਅੜ ਗਿਆ, ਜਿਸ ਨਾਲ ਸ਼ਹਿਰ ਦੀਆਂ ਚਾਰ ਪੁਰਾਤਨ ਮੋਰੀਆਂ (ਛੋਟੇ ਦਰਵਾਜ਼ੇ) 'ਚੋਂ ਇਕ ਮੋਰੀ ਦੇ ਉਪਰਲੀ ਕੰਧ ਦਾ ਕੁਝ ਹਿੱਸਾ ਟੁੱਟ ਗਿਆ। ਜਾਣਕਾਰੀ ਅਨੁਸਾਰ ਟਰਾਲਾ ਨੰਬਰ ਆਰ. ਜੇ. 13 ਜੀ. ਏ. 1942 ਸ਼ਹਿਰ ਦੀ ਸਰਕੂਲਰ ਰੋਡ ਤੋਂ ਭੱਠੀ ਵਾਲੇ ਮੋੜ ਵੱਲ ਜਾ ਰਿਹਾ ਸੀ ਕਿ ਜਦੋਂ ਗੈਸ ਏਜੰਸੀ ਨੇੜੇ ਪੁੱਜਾ ਤਾਂ ਉਸ 'ਚ ਟਰਾਲੇ ਦੀ ਹਾਈਟ ਤੋਂ ਵੱਧ ਲੱਦੀਆਂ ਬੋਰੀਆਂ ਬਿਜਲੀ ਦੀਆਂ ਤਾਰਾਂ ਵਿਚ ਅੜ ਗਈਆਂ, ਜਿਸ ਨਾਲ ਪੁਰਾਤਨ ਮੋਰੀ ਦੇ ਉਪਰਲੀ ਕੰਧ ਦਾ ਇਕ ਹਿੱਸਾ ਟੁੱਟ ਕੇ ਹੇਠਾਂ ਡਿੱਗ ਪਿਆ। ਭਲੀ ਇਹ ਰਹੀ ਕਿ ਜਿਸ ਸਮੇਂ ਕੰਧ ਦਾ ਹਿੱਸਾ ਟੁੱਟਿਆ, ਉਸ ਸਮੇਂ ਆਸ-ਪਾਸ ਕੋਈ ਵੀ ਨਹੀਂ ਸੀ, ਨਹੀਂ ਤਾਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ।
ਦੂਜੇ ਪਾਸੇ ਸੂਚਨਾ ਮਿਲਣ 'ਤੇ ਭੱਠੀ ਵਾਲਾ ਮੋੜ ਉੱਪਰ ਖੜ੍ਹੇ ਟਰੈਫਿਕ ਪੁਲਸ ਮੁਲਾਜ਼ਮਾਂ ਨੇ ਤੁਰੰਤ ਚਾਲਕ ਨੂੰ ਟਰਾਲਾ ਰੋਕਣ ਲਈ ਕਿਹਾ ਅਤੇ ਟਰੈਫਿਕ ਇੰਚਾਰਜ ਦਲਜੀਤ ਸਿੰਘ ਵੱਲੋਂ ਉਕਤ ਟਰਾਲੇ ਅਤੇ ਉਸ ਦੇ ਹੀ ਪਿੱਛੇ ਆ ਰਹੇ ਇਕ ਹੋਰ ਓਵਰਲੋਡ ਟਰਾਲੇ ( ਆਰ. ਜੇ. 31 ਜੀ. ਏ. 2311) ਦੇ ਚਾਲਕਾਂ ਦੇ ਨਿਰਧਾਰਤ ਉੱਚਾਈ ਤੋਂ ਵਧ ਮਾਲ ਲੋਡ ਕਰਨ 'ਤੇ ਚਲਾਨ ਕੱਟ ਦਿੱਤੇ ਗਏ।
