ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅੱਜ ਤੋਂ ਸ਼ੁਰੂ ਹੋਈ ''ਆਪਣੀ ਮੰਡੀ''

Monday, Feb 01, 2021 - 12:46 PM (IST)

ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅੱਜ ਤੋਂ ਸ਼ੁਰੂ ਹੋਈ ''ਆਪਣੀ ਮੰਡੀ''

ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਸੋਮਵਾਰ ਤੋਂ ਆਪਣੀ ਮੰਡੀ ਫਿਰ ਤੋਂ ਸ਼ੁਰੂ ਹੋ ਗਈ ਹੈ। ਕੋਰੋਨਾ ਦੇ ਚੱਲਦਿਆਂ ਤਾਲਾਬੰਦੀ ਤੋਂ ਬਾਅਦ ਤੋਂ ਹੀ ਆਪਣੀ ਮੰਡੀ ਬੰਦ ਪਈ ਸੀ ਪਰ ਹੁਣ ਕੋਰੋਨਾ ਦੇ ਕੇਸ ਘੱਟ ਹੋਣ ਕਾਰਣ ਹੀ ਇਸ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਆਗੂ ਨੂੰ ਪੁੱਤਰ ਨੇ ਮਾਰੀ ਗੋਲੀ, ਪੀ. ਜੀ. ਆਈ. ਰੈਫਰ

ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਪਿਛਲੇ ਸੋਮਵਾਰ ਨੂੰ ਸਮੀਖਿਆ ਬੈਠਕ 'ਚ ਮੰਡੀ ਖੋਲ੍ਹਣ ਦੇ ਹੁਕਮ ਦਿੱਤੇ ਸਨ। ਸੋਮਵਾਰ ਨੂੰ ਸੈਕਟਰ-45 ਵਿਖੇ ਆਪਣੀ ਮੰਡੀ ਲਗਾਈ ਗਈ। ਇਸ ਨੂੰ ਲੈ ਕੇ ਪਿਛਲੇ ਦਿਨੀਂ ਪੰਜਾਬ ਮੰਡੀ ਬੋਰਡ ਦੇ ਵੱਲੋਂ ਵੀ ਚੰਡੀਗੜ੍ਹ ਨਗਰ ਨਿਗਮ ਦੇ ਸਬੰਧਤ ਅਧਿਕਾਰੀ ਨੂੰ ਜਾਣਕਾਰੀ ਭੇਜ ਦਿੱਤੀ ਗਈ ਸੀ ਕਿ ਉਹ ਸੋਮਵਾਰ ਤੋਂ ਮੰਡੀ ਸ਼ੁਰੂ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨੀ ਝੰਡੇ ਹੇਠ ਨੌਜਵਾਨ ਨੇ ਕਰਵਾਇਆ ਵਿਆਹ, ਅੰਦੋਲਨ 'ਚ ਸ਼ਾਮਲ ਹੋਣ ਲਈ ਜਾਵੇਗਾ ਦਿੱਲੀ

ਇਸ ਤੋਂ ਇਲਾਵਾ ਸਾਰੇ ਵੈਂਡਰਾਂ ਨੂੰ ਵੀ ਇਹ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਕਿ ਉਨ੍ਹਾਂ ਨੇ ਕਿੱਥੇ ਆਪਣੇ ਸਟਾਲ ਲਗਾਉਣੇ ਹਨ ਕਿਉਂਕਿ ਸਟਾਲ ਲਗਾਉਣ ਲਈ ਉਨ੍ਹਾਂ ਨੂੰ ਚਾਰਜ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਅਹਿਮ ਮੁੱਦਿਆਂ 'ਤੇ ਹੋਵੇਗੀ ਵਿਚਾਰ-ਚਰਚਾ

ਪ੍ਰਸ਼ਾਸਨ ਅਨੁਸਾਰ ਉਨ੍ਹਾਂ ਲੋਕਾਂ ਦੀ ਮੰਗ ਨੂੰ ਦੇਖਦਿਆਂ ਮੰਡੀ ਖੋਲ੍ਹਣ ਦੇ ਤਾਂ ਹੁਕਮ ਦੇ ਦਿੱਤੇ ਹਨ ਪਰ ਇਸ 'ਚ ਵੀ ਕੋਰੋਨਾ ਨੂੰ ਲੈ ਕੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਅਜੇ ਫਿਲਹਾਲ ਮੰਡੀ ਨੂੰ ਉਸ ਦੇ ਪੁਰਾਣੇ ਸ਼ਡਿਊਲ ਮੁਤਾਬਿਕ ਹੀ ਖੋਲ੍ਹਿਆ ਜਾਵੇਗਾ।
ਨੋਟ : ਕੋਰੋਨਾ ਕਾਰਨ ਇਕ ਸਾਲ ਤੋਂ ਬੰਦ ਪਈ 'ਆਪਣੀ ਮੰਡੀ' ਦੇ ਖੁੱਲ੍ਹਣ ਬਾਰੇ ਦਿਓ ਆਪਣੀ ਰਾਏ


author

Babita

Content Editor

Related News