ਤੰਗ ਕਰਨ ਵਾਲੇ ਐੱਨ. ਆਰ. ਆਈ. ਪਤੀ ਖਿਲਾਫ਼ ਮਾਮਲਾ ਦਰਜ

Wednesday, Mar 07, 2018 - 11:49 PM (IST)

ਨਵਾਂਸ਼ਹਿਰ, (ਤ੍ਰਿਪਾਠੀ)- ਵਿਆਹੁਤਾ ਨੂੰ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਪੁਲਸ ਨੇ ਐੱਨ.ਆਰ.ਆਈ. ਪਤੀ ਖਿਲਾਫ਼ ਦਾਜ ਦੇ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ । 
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਸੁਖਵਿੰਦਰ ਕੌਰ ਪੁੱਤਰੀ ਬੰਗਾ ਸਿੰਘ ਨਿਵਾਸੀ ਗੁਣਾਚੌਰ ਤਹਿਸੀਲ ਬੰਗਾ ਨੇ ਦੱਸਿਆ ਕਿ ਉਸ ਦਾ ਵਿਆਹ 11 ਨਵੰਬਰ, 2014 ਨੂੰ ਹਰਬੰਸ ਸਿੰਘ ਸਰੋਏ ਪੁੱਤਰ ਸੋਮ ਨਾਥ ਨਿਵਾਸੀ ਕਾਉਂਕੇ ਕਲਾਂ ਤਹਿਸੀਲ ਜਗਰਾਓਂ ਜ਼ਿਲਾ ਲੁਧਿਆਣਾ ਹਾਲ ਨਿਵਾਸੀ ਯੂ.ਕੇ. ਨਾਲ ਹੋਇਆ ਸੀ। ਵਿਆਹ ਦੇ ਸਮੇਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸਹੁਰੇ ਪਰਿਵਾਰ ਤੇ ਵਿਚੋਲੇ ਨੇ ਧੋਖੇ 'ਚ ਰੱਖਿਆ ਕਿ ਉਸ ਦਾ ਪਤੀ ਪਹਿਲਾਂ ਹੀ ਵਿਆਹਿਆ ਹੈ ਤੇ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ । ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦਾ ਪਤੀ ਇਕ ਮਹੀਨੇ ਤੱਕ ਉਸ ਦੇ ਨਾਲ ਰਿਹਾ ਤੇ ਫਿਰ ਵਿਦੇਸ਼ ਚਲਾ ਗਿਆ । ਪਤੀ ਦੇ ਕਹਿਣ 'ਤੇ ਉਹ ਆਪਣੇ ਪੇਕੇ ਪਰਿਵਾਰ 'ਚ ਰਹਿਣ ਲੱਗੀ । ਇਸ ਦੌਰਾਨ ਜਿਥੇ ਉਸ ਨੇ ਉਸ ਨੂੰ ਵਿਦੇਸ਼ ਬੁਲਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਉਸ ਨੂੰ ਕੋਈ ਪੈਸਾ ਭੇਜਿਆ । ਉਸ ਨੇ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਉਸ ਦਾ ਪਤੀ ਆਪਣੀ ਭਤੀਜੀ ਦੇ ਵਿਆਹ 'ਤੇ ਪੰਜਾਬ ਆਇਆ ਸੀ । ਉਹ ਇਕ ਮਹੀਨੇ ਤੱਕ ਆਪਣੇ ਪਤੀ ਨਾਲ ਪਿੰਡ ਕਾਉਂਕੇ 'ਚ ਰਹੀ । ਇਸ ਦੌਰਾਨ ਉਸ ਨੇ ਆਪਣੇ ਪਤੀ ਨੂੰ ਵਿਦੇਸ਼ ਬੁਲਾਉਣ ਦੀ ਗੱਲ ਕੀਤੀ ਤਾਂ ਉਹ ਦਾਜ ਘੱਟ ਲਿਆਉਣ ਦੀ ਗੱਲ ਦੀ ਸ਼ਿਕਾਇਤ ਅਤੇ ਲੜਾਈ-ਝਗੜਾ ਕਰਨ ਲੱਗ ਪਿਆ । ਜਿਸ ਉਪਰੰਤ ਉਹ ਦੋਬਾਰਾ ਵਿਦੇਸ਼ ਚਲਾ ਗਿਆ ।
ਉਕਤ ਸ਼ਿਕਾਇਤ ਦੀ ਜਾਂਚ ਉਪਰੰਤ ਥਾਣਾ ਸਦਰ ਬੰਗਾ ਦੀ ਪੁਲਸ ਨੇ ਐੱਨ.ਆਰ.ਆਈ. ਪਤੀ ਖਿਲਾਫ਼ ਦਾਜ ਦੇ ਐਕਟ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


Related News