ਬੀਮਾਰੀ ਤੋਂ ਤੰਗ ਆ ਕੇ ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Tuesday, Oct 01, 2024 - 03:37 PM (IST)
ਲੁਧਿਆਣਾ (ਗੌਤਮ)- ਸ਼ਿਮਲਾਪੁਰੀ ਇਲਾਕੇ ’ਚ ਐਤਵਾਰ ਨੂੰ ਦੇਰ ਰਾਤ ਇਕ ਔਰਤ ਨੇ ਪੱਖੇ ਦਾ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਹਾਦਸੇ ਮੌਕੇ ਮਹਿਲਾ ਦਾ ਪਰਿਵਾਰ ਸੌਂ ਰਿਹਾ ਸੀ, ਜਦੋਂ ਪਰਿਵਾਰ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਔਰਤ ਨੂੰ ਦੀਪ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪਤਾ ਲਗਦੇ ਹੀ ਥਾਣਾ ਸ਼ਿਮਲਾਪੁਰੀ ਦੀ ਪੁਲਸ ਮੌਕੇ ਵੀ ਮੌਕੇ ’ਤੇ ਪੁੱਜ ਗਈ। ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮਰਨ ਵਾਲੀ ਮਹਿਲਾ ਦੀ ਪਛਾਣ ਜਸਪ੍ਰੀਤ ਕੌਰ 36 ਸਾਲਾਂ ਵਜੋਂ ਕੀਤੀ ਗਈ ਹੈ। ਪੁਲਸ ਅਨੁਸਾਰ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਮਹਿਲਾ ਦੇ ਪਤੀ ਸਰਬਜੀਤ ਸਿੰਘ ਦੀ ਨੱਟ ਬੋਲਟ ਦੀ ਫੈਕਟਰੀ ਹੈ।
ਇਹ ਖ਼ਬਰ ਵੀ ਪੜ੍ਹੋ - 'ਔਰਤਾਂ ਨੂੰ ਮਿਲਣਗੇ 1100 ਰੁਪਏ ਤੇ ਸੂਟ!', ਮਹਿਲਾਵਾਂ ਨੂੰ ਲੱਗਣਗੀਆਂ ਮੌਜਾਂ
ਉਸ ਦੀਆਂ 18 ਅਤੇ 11 ਸਾਲ ਦੀਆਂ 2 ਲੜਕੀਆਂ ਹਨ। ਮਹਿਲਾ ਦੇ ਦਿਮਾਗ ’ਚ ਟਿਊਮਰ ਸੀ, ਜਿਸ ਕਾਰਨ ਉਹ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ। ਉਸ ਦੇ ਪਤੀ ਨੇ ਦੱਸਿਆ ਕਿ ਉਹ ਐਤਵਾਰ ਦੀ ਰਾਤ ਆਪਣੀ ਕੁੜੀ ਨਾਲ ਸੌਂ ਰਹੀ ਸੀ। ਅੱਧੀ ਰਾਤ ਤੋਂ ਬਾਅਦ ਬੇਟੀ ਨੇ ਦੇਖਿਆ ਕਿ ਉਸ ਦੀ ਮਾਂ ਆਪਣੇ ਬਿਸਤਰੇ ’ਤੇ ਨਹੀਂ ਹੈ, ਜਿਸ ’ਤੇ ਉਸ ਨੇ ਆਪਣੇ ਪਿਤਾ ਨੂੰ ਅਾਵਾਜ਼ ਲਗਾਈ। ਉਸ ਦੇ ਪਤੀ ਨੇ ਦੂਜੇ ਕਮਰੇ ’ਚ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਦੇ ਸਹਾਰੇ ਲਟਕ ਰਹੀ ਸੀ।
ਜਾਂਚ ਤੋਂ ਬਾਅਦ ਪੁਲਸ ਨੇ ਮਹਿਲਾ ਦੇ ਪਤੀ ਸਰਬਜੀਤ ਸਿੰਘ ਅਤੇ ਬਾਪ ਰਾਜਿੰਦਰ ਸਿੰਘ ਦੇ ਬਿਆਨ ’ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8