ਅਰਵਿੰਦ ਕੇਜਰੀਵਾਲ ਲਈ ਅਨਮੋਲ ਗਗਨ ਮਾਨ ਦੇ ਖ਼ਾਸ ਬੋਲ, ਕਿਹਾ-ਜਿੰਨਾ ਮਿੱਟੀ ''ਚ ਦਬਾਓਗੇ, ਉਹ ਉਨ੍ਹਾਂ ਹੀ ਅੱਗੇ ਵਧੇਗਾ...
Friday, Mar 22, 2024 - 05:21 PM (IST)
ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ.ਡੀ. ਵੱਲੋਂ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਰਵਾਨਾ ਹੋ ਗਏ ਹਨ। ਜਾਣਕਾਰੀ ਮਿਲੀ ਹੈ ਕਿ ਉਹ ਕੇਜਰੀਵਾਲ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਹਨ।
ਉਥੇ ਹੀ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੇਜਰੀਵਾਲ ਲਈ ਇਕ ਖ਼ਾਸ ਟਵੀਟ ਕੀਤਾ ਹੈ। ਅਨਮੋਲ ਨੇ ਆਪਣੇ ਟਵੀਟ 'ਚ ਲਿਖਿਆ ਹੈ, ''ਕੇਜਰੀਵਾਲ ਇਸ ਦੇਸ਼ ਦੀ ਰਾਜਨੀਤੀ ਦਾ ਉਹ ਬੀਜ ਹੈ, ਜਿਸ ਨੂੰ ਤੁਸੀਂ ਜਿੰਨਾ ਮਿੱਟੀ 'ਚ ਦਬਾਓਗੇ, ਉਹ ਉਨੀ ਹੀ ਤੇਜ਼ੀ ਨਾਲ ਵਧਦਾ ਦਾ ਜਾਵੇਗਾ।''
ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ ਰਾਹੀਂ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਹੈ ਕਿ "ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲਵੋਗੇ, ਪਰ ਉਸ ਦੀ ਸੋਚ ਨੂੰ ਕਿਵੇਂ ਕੈਦ ਕਰੋਗੇ?" ਅਰਵਿੰਦ ਕੇਜਰੀਵਾਲ ਇਕ ਵਿਅਕਤੀ ਨਹੀਂ ਇਕ ਸੋਚ ਹੈ ਅਤੇ ਅਸੀਂ ਚੱਟਾਨ ਵਾਂਗ ਆਪਣੇ ਨੇਤਾ ਨਾਲ ਖੜ੍ਹੇ ਹਾਂ, ਇਨਕਲਾਬ ਜ਼ਿੰਦਾਬਾਦ।"
ਜ਼ਿਕਰਯੋਗ ਹੈ ਕਿ ਸ਼ਰਾਬ ਘਪਲਾ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਈ. ਡੀ. ਵੱਲੋਂ 9 ਸੰਮਨ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਦੇ ਮਿਲਣ ਤੋਂ ਬਾਅਦ ਵੀ ਕੇਜਰੀਵਾਲ ਈ. ਡੀ. ਅੱਗੇ ਹਾਜ਼ਰ ਨਹੀਂ ਹੋਏ। ਇਸ ਤੋਂ ਬਾਅਦ ਅੱਜ ਈ. ਡੀ. ਦੀ ਪਾਰਟੀ ਖ਼ੁਦ 10ਵਾਂ ਸੰਮਨ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਈ ਅਤੇ ਪੁੱਛਗਿੱਛ ਤੋਂ ਬਾਅਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਘਰ ਦੇ ਬਾਹਰ ਵੱਡੀ ਗਿਣਤੀ 'ਚ ਪਾਰਟੀ ਸਮਰਥਕ ਹਾਜ਼ਰ ਹਨ, ਜੋ ਕੇਜਰੀਵਾਲ ਦੇ ਹੱਕ 'ਚ ਨਾਅਰੇਬਾਜ਼ੀ ਕਰ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8