ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਵਿਆਹੁਤਾ ਨੇ ਲਿਆ ਫਾਹਾ

Thursday, Oct 26, 2017 - 01:39 AM (IST)

ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਵਿਆਹੁਤਾ ਨੇ ਲਿਆ ਫਾਹਾ

ਬੰਗਾ,   (ਭਟੋਆ)-  ਪਿੰਡ ਮਾਹਲ ਗਹਿਲਾਂ 'ਚ ਅੱਜ ਤੜਕੇ ਇਕ ਵਿਆਹੁਤਾ ਨੇ ਆਪਣੇ ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।  
ਪੁਲਸ ਨੂੰ ਮ੍ਰਿਤਕਾ ਦੇ ਭਰਾ ਲਲਿਤ ਮੋਹਨ ਵਾਸੀ ਹਰਿਆਣਾ ਭੁੰਗਾ ਨੇ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੇਰੀ ਭੈਣ ਦੀਪਿਕਾ ਦਾ ਵਿਆਹ 2014 'ਚ ਪਿੰਡ ਮਾਹਲ ਗਹਿਲਾਂ ਦੇ ਰੋਹਿਤ ਪੁੱਤਰ ਜੋਤੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ 2 ਬੱਚੇ ਹੋਏ। ਅੱਜ ਤੜਕੇ ਉਸ ਦੇ ਪਤੀ ਰੋਹਿਤ ਦਾ ਫੋਨ ਆਇਆ ਕਿ ਦੀਪਿਕਾ ਨੂੰ ਹਾਰਟ ਅਟੈਕ ਆ ਗਿਆ ਹੈ ਤੇ ਜਦੋਂ ਮੈਂ ਪਰਿਵਾਰਕ ਮੈਂਬਰਾਂ ਨਾਲ ਮਾਹਲ ਗਹਿਲਾਂ ਪਹੁੰਚਿਆ ਤਾਂ ਰੋਹਿਤ ਨੇ ਦੱਸਿਆ ਕਿ ਰਾਤ ਨੂੰ ਖਾਣਾ ਖਾ ਕੇ ਸਾਰੇ ਮੈਂਬਰ ਸੁੱਤੇ ਸਨ ਕਿ ਰਾਤ 2 ਵਜੇ ਦੀਪਿਕਾ ਨੇ ਛੱਤ ਦੇ ਪੱਖੇ ਨਾਲ ਫਾਹਾ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। 
ਲਲਿਤ ਨੇ ਦੱਸਿਆ ਕਿ ਅਸਲ 'ਚ ਮੇਰੀ ਭੈਣ ਰੋਹਿਤ ਦੇ ਇਕ ਲੜਕੀ ਨਾਲ ਨਾਜਾਇਜ਼ ਸੰਬੰਧਾਂ ਤੋਂ ਦੁਖੀ ਸੀ। ਉਸੇ ਲੜਕੀ ਕਾਰਨ ਮੇਰੀ ਭੈਣ ਤੇ ਜੀਜੇ ਵਿਚਕਾਰ ਕਲੇਸ਼ ਰਹਿੰਦਾ ਸੀ। ਅਸੀਂ ਕਈ ਵਾਰ ਰੋਹਿਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝਿਆ। ਇਸੇ ਤੋਂ ਤੰਗ ਆ ਕੇ ਮੇਰੀ ਭੈਣ ਨੇ ਜਾਨ ਦਿੱਤੀ ਹੈ।
ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਪੁਲਸ ਮੌਕੇ 'ਤੇ ਪਹੁੰਚੀ, ਜਿਸ ਨੇ ਦੀਪਿਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਥਾਣਾ ਸਦਰ ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਲਲਿਤ ਦੇ ਬਿਆਨਾਂ ਦੇ ਆਧਾਰ 'ਤੇ ਰੋਹਿਤ ਤੇ ਰਜਨੀ ਵਿਰੁੱਧ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ।


Related News