ਪੁੱਤ ਨੂੰ ਕਮਰੇ ''ਚ ਚਾਹ ਦੇਣ ਗਏ ਤਾਂ ਅੰਦਰਲਾ ਹਾਲ ਵੇਖ ਉੱਡੇ ਮਾਪਿਆਂ ਦੇ ਹੋਸ਼, ਹੋਇਆ ਉਹ ਜੋ ਸੋਚਿਆ ਨਾ ਸੀ

Friday, Nov 22, 2024 - 07:02 PM (IST)

ਪੁੱਤ ਨੂੰ ਕਮਰੇ ''ਚ ਚਾਹ ਦੇਣ ਗਏ ਤਾਂ ਅੰਦਰਲਾ ਹਾਲ ਵੇਖ ਉੱਡੇ ਮਾਪਿਆਂ ਦੇ ਹੋਸ਼, ਹੋਇਆ ਉਹ ਜੋ ਸੋਚਿਆ ਨਾ ਸੀ

ਅਬੋਹਰ (ਸੁਨੀਲ)- ਸਥਾਨਕ ਈਦਗਾਹ ਬਸਤੀ ਦੇ ਰਹਿਣ ਵਾਲੇ ਬੀ. ਏ. ਫਾਈਨਲ ਈਅਰ ਦੇ ਵਿਦਿਆਰਥੀ ਨੇ ਬੀਤੀ ਰਾਤ ਪੇਪਰ ਦੀ ਟੈਨਸ਼ਨ ਲੈ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾਇਆ ਹੈ। ਜਾਣਕਾਰੀ ਅਨੁਸਾਰ ਚਿਰਾਗ ਪੁੱਤਰ ਨੰਦ ਲਾਲ ਮਲੋਟ ਦੇ ਇਕ ਨਿੱਜੀ ਕਾਲਜ ਵਿੱਚ ਬੀ. ਏ. ਦੀ ਪੜ੍ਹਾਈ ਕਰ ਰਿਹਾ ਸੀ ਅਤੇ ਬੀ. ਏ. ਫਾਈਨਲ ਈਅਰ ਦਾ ਵਿਦਿਆਰਥੀ ਸੀ।

ਇਹ ਵੀ ਪੜ੍ਹੋ- 'ਗਲਘੋਟੂ' ਹੋਈ ਹਵਾ, 350 ਦਾ ਪੱਧਰ ਪਾਰ ਕਰਨ ਲਈ ਤਿਆਰ AQI, ਸਖ਼ਤ ਹਦਾਇਤਾਂ ਜਾਰੀ

ਪਰਿਵਾਰਕ ਮੈਂਬਰਾਂ ਅਨੁਸਾਰ ਅੱਜ ਉਸ ਦਾ ਪੇਪਰ ਹੋਣਾ ਸੀ ਪਰ ਉਹ ਪਿਛਲੇ 10-15 ਦਿਨਾਂ ਤੋਂ ਪੇਪਰ ਨੂੰ ਲੈ ਕੇ ਪ੍ਰੇਸ਼ਾਨ ਸੀ। ਬੀਤੀ ਸ਼ਾਮ ਉਹ ਕਮਰੇ ਵਿੱਚ ਪੜ੍ਹਾਈ ਕਰਨ ਦਾ ਕਹਿ ਕੇ ਕਮਰੇ ਵਿੱਚ ਚਲਾ ਗਿਆ। ਜਦੋਂ ਕੁਝ ਦੇਰ ਬਾਅਦ ਜਦੋਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਚਾਹ ਦੇਣ ਆਏ ਤਾਂ ਉਨ੍ਹਾਂ ਵੇਖਿਆ ਕਿ ਉਹ ਕਮਰੇ ਵਿੱਚ ਫਾਹੇ ਨਾਲ ਲਟਕ ਰਿਹਾ ਸੀ, ਜਿਸ ’ਤੇ ਉਹ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਟੀ ਥਾਣਾ ਨੰਬਰ 1 ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰੱਖਵਾਉਂਦੇ ਹੋਏ ਉਸ ਦੇ ਚਾਚਾ ਜਗਦੀਸ਼ ਦੇ ਬਿਆਨਾਂ ’ਤੇ ਧਾਰਾ 194 ਬੀ. ਐੱਨ. ਐੱਸ. ਤਹਿਤ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਕਰ 'ਤਾ ਐਨਕਾਊਂਟਰ, ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News