ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਪਿਓ-ਪੁੱਤ ਦੀ ਇਕੱਠਿਆਂ ਗਈ ਜਾਨ

Friday, Nov 01, 2024 - 02:01 PM (IST)

ਜਲੰਧਰ (ਮ੍ਰਿਦੁਲ) - ਜਲੰਧਰ ਵਿਖੇ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਥਿੰਦ ਹਸਪਤਾਲ ਨੇੜੇ ਦੋ ਕਾਰਾਂ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ, ਜੋਕਿ ਦੋਵੇਂ ਪਿਓ-ਪੁੱਤਰ ਸਨ ਜਦਕਿ 4 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਮ੍ਰਿਤਕ ਵਿਅਕਤੀਆਂ ਦੀ ਪਛਾਣ ਸੰਦੀਪ ਸ਼ਰਮਾ ਪੁੱਤਰ ਮਦਨ ਲਾਲ ਸ਼ਰਮਾ ਵਾਸੀ ਧੋਬੀ ਮੁਹੱਲਾ ਅਤੇ ਸਨਮ ਸ਼ਰਮਾ ਪੁੱਤਰ ਸੰਦੀਪ ਸ਼ਰਮਾ ਵਜੋਂ ਹੋਈ ਹੈ। 

PunjabKesari

ਮਿਲੀ ਜਾਣਕਾਰੀ ਮੁਤਾਬਕ ਸੰਦੀਪ ਸ਼ਰਮਾ ਆਪਣੇ ਪਰਿਵਾਰ ਦੇ ਨਾਲ ਦੋਸਤ ਦੀ ਬੇਟੀ ਦੀ ਜਨਮ ਦਿਨ ਦੀ ਪਾਰਟੀ ਲਈ ਥਿੰਦ ਹਸਪਤਾਲ ਨੇੜੇ ਸਥਿਤ ਕਲੱਬ ਵਿਚ ਗਏ ਸਨ। ਇਸ ਦੌਰਾਨ ਜਦੋਂ ਉਹ ਪਾਰਟੀ ਮਨ੍ਹਾ ਕੇ ਕਾਰ ਵਿਚ ਘਰ ਵਾਪਸ ਜਾਣ ਲੱਗੇ ਤਾਂ ਜੀ. ਟੀ. ਬੀ. ਨਗਰ ਵੱਲੋਂ ਆਈ ਇਕ ਐੱਕਸ. ਯੂ. ਵੀ. ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਐੱਕਸ. ਯੂ. ਵੀ. ਕਾਰ ਅਤੇ ਇਕ ਥਾਰ ਗੱਡੀ ਵਿਚ ਸਵਾਰ ਨੌਜਵਾਨ ਆਪਸ ਵਿਚ ਰੇਸ ਲਗਾ ਰਹੇ ਸਨ ਅਤੇ ਕਾਰ ਦੀ ਸਪੀਡ ਕਰੀਬ 150 ਦੇ ਦੱਸੀ ਜਾ ਰਹੀ ਹੈ। ਲਗਾਉਂਦੇ ਸਮੇਂ ਵਾਪਰਿਆ ਉਕਤ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਤੱਕ ਉੱਡ ਗਏ। ਇਸ ਦੌਰਾਨ ਪਿਤਾ ਕਾਫ਼ੀ ਦੂਰ ਡਿੱਗ ਗਿਆ ਜਦਕਿ ਪੁੱਤਰ ਬ੍ਰੇਜ਼ਾ ਕਾਰ ਦੇ ਹੇਠਾਂ ਫਸ ਗਿਆ। ਐੱਕਸ. ਯੂ. ਵੀ ਕਾਰ ਨੇ ਬ੍ਰੇਜ਼ਾ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਦੂਜੇ ਪਾਸੇ ਪਲਟ ਗਈ।

ਇਹ ਵੀ ਪੜ੍ਹੋ- ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ

PunjabKesari

ਮੌਕੇ ਉਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਕਸ. ਯੂ. ਵੀ. ਗੱਡੀ ਵਿਚ ਸਵਾਰ ਨੌਜਵਾਨ ਥਾਰ ਵਿਚ ਬੈਠ ਕੇ ਹਾਦਸੇ ਉਪਰੰਤ ਫਰਾਰ ਹੋ ਗਏ ਸਨ।  ਹਾਦਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲੇ ਵੀ ਕੰਬ ਗਏ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਘਟਨਾ ਵਿੱਚ ਨੁਕਸਾਨੀ ਗਈ ਬ੍ਰੇਜ਼ਾ ਕਾਰ (ਪੀ. ਬੀ.-08-ਈ. ਐੱਮ.-6066) ਦੇ ਖੰਡਰ ਹੋ ਗਏ। ਦੂਜੀ ਕਾਰ ਸਥਾਨ (ਪੀ. ਬੀ-08-ਈ. ਐੱਚ-3609) ਅਤੇ ਤੀਜੀ ਕਾਰ ਐੱਕਸ. ਯੂ. ਵੀ (ਪੀ. ਬੀ-08-ਈ. ਐੱਫ਼-0900) ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਐੱਕਸ. ਯੂ. ਵੀ. ਕਾਰ ਪਲਟ ਗਈ ਤਾਂ ਕਾਰ ਵਿੱਚ ਸਵਾਰ ਲੜਕੇ ਜੋਕਿ ਪਿੱਛੇ ਤੋਂ ਆ ਰਹੇ ਸਨ, ਥਾਰ ਕਾਰ ਵਿੱਚ ਬੈਠ ਕੇ ਭੱਜ ਗਏ। ਫਿਲਹਾਲ ਪੁਲਸ ਨੇ ਇਸ ਨੂੰ ਹਿੱਟ ਐਂਡ ਰਨ ਦਾ ਮਾਮਲਾ ਦੱਸਦਿਆਂ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਉਨ੍ਹਾਂ ਨੇ ਮ੍ਰਿਤਕ ਪਿਓ-ਪੁੱਤ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਕਾਲ ਡਿਟੇਲ ਤੋਂ ਹੋਇਆ ਵੱਡਾ ਖ਼ੁਲਾਸਾ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News