ਸੈਰ ਕਰਨ ਨਿਕਲੇ ਵਿਅਕਤੀ ’ਤੇ ਬੇਸਬੈਟ ਨਾਲ ਹਮਲਾ ਕਰਕੇ ਮੋਬਾਇਲ ਲੁੱਟਿਆ, ਨੱਕ ਦੀ ਹੱਡੀ ਟੁੱਟੀ

Saturday, Mar 14, 2026 - 11:55 AM (IST)

ਸੈਰ ਕਰਨ ਨਿਕਲੇ ਵਿਅਕਤੀ ’ਤੇ ਬੇਸਬੈਟ ਨਾਲ ਹਮਲਾ ਕਰਕੇ ਮੋਬਾਇਲ ਲੁੱਟਿਆ, ਨੱਕ ਦੀ ਹੱਡੀ ਟੁੱਟੀ

ਜਲੰਧਰ (ਜ. ਬ.)–ਸ਼ਹਿਰ ਵਿਚ ਲੁਟੇਰੇ ਬੇਖ਼ੌਫ਼ ਅਤੇ ਪੁਲਸ ਪ੍ਰਸ਼ਾਸਨ ਬੇਵੱਸ ਹੁੰਦਾ ਨਜ਼ਰ ਆ ਰਿਹਾ ਹੈ। ਸ਼ੁੱਕਰਵਾਰ ਤੜਕੇ ਲਗਭਗ 4.30 ਵਜੇ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਮਕਸੂਦਾਂ ਫਲਾਈਓਵਰ ਨੇੜੇ ਸੈਰ ਕਰ ਰਹੇ ਵਿਅਕਤੀ ’ਤੇ ਬੇਸਬੈਟ ਨਾਲ ਹਮਲਾ ਕਰਕੇ ਉਸ ਤੋਂ ਮੋਬਾਇਲ ਲੁੱਟ ਲਿਆ। ਇਸ ਹਮਲੇ ਵਿਚ ਵਿਅਕਤੀ ਦੇ ਨੱਕ ਦੀ ਹੱਡੀ ਟੁੱਟ ਗਈ, ਜਦਕਿ ਅੱਖ ’ਤੇ ਵੀ ਗੰਭੀਰ ਸੱਟ ਲੱਗੀ ਹੈ। ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਦੀ ਮੰਨੀਏ ਤਾਂ ਜ਼ਖ਼ਮੀ ਵਿਅਕਤੀ ਦੇ ਨੱਕ ਦਾ ਆਪ੍ਰੇਸ਼ਨ ਕੀਤਾ ਜਾਣਾ ਹੈ।

ਜਾਣਕਾਰੀ ਦਿੰਦੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਪਰਮਜੀਤ ਸਿੰਘ ਨਿਵਾਸੀ ਅਮਨਦੀਪ ਐਨਕਲੇਵ ਹਰ ਰੋਜ਼ ਵਾਂਗ ਸ਼ੁੱਕਰਵਾਰ ਤੜਕੇ 4.30 ਵਜੇ ਸੈਰ ਲਈ ਨਿਕਲਿਆ ਸੀ। ਜਿਵੇਂ ਹੀ ਉਹ ਮਕਸੂਦਾਂ ਫਲਾਈਓਵਰ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਇਕ ਨੌਜਵਾਨ ਨੇ ਮੋਟਰਸਾਈਕਲ ਤੋਂ ਉਤਰਦੇ ਹੀ ਪਰਮਜੀਤ ਸਿੰਘ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਪਰ ਪਰਮਜੀਤ ਨੇ ਉਸ ਦਾ ਵਿਰੋਧ ਕੀਤਾ ਤਾਂ ਲੁਟੇਰੇ ਨੇ ਉਨ੍ਹਾਂ ’ਤੇ ਬੇਸਬੈਟ ਨਾਲ ਹਮਲਾ ਕਰ ਦਿੱਤਾ।  ਖ਼ੂਨ ਨਾਲ ਲਥਪਥ ਪਰਮਜੀਤ ਸਿੰਘ ਹੇਠਾਂ ਡਿੱਗੇ ਤਾਂ ਲੁਟੇਰਿਆਂ ਨੇ ਉਨ੍ਹਾਂ ਦੀ ਜੇਬ ਵਿਚੋਂ ਮੋਬਾਇਲ ਕੱਢਿਆ ਅਤੇ ਫ਼ਰਾਰ ਹੋ ਗਏ। ਕਿਸੇ ਤਰ੍ਹਾਂ ਪਰਮਜੀਤ ਸਿੰਘ ਆਪਣੇ ਘਰ ਪਹੁੰਚੇ ਅਤੇ ਸਾਰੀ ਗੱਲ ਦੱਸੀ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਦੀ ਮੰਨੀਏ ਤਾਂ ਬੇਸਬੈਟ ਲੱਗਣ ਨਾਲ ਪਰਮਜੀਤ ਿਸੰਘ ਦੇ ਨੱਕ ਦੀ ਹੱਡੀ ਟੁੱਟ ਗਈ ਹੈ ਅਤੇ ਉਨ੍ਹਾਂ ਦੀ ਅੱਖ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਹੈ। ਉਨ੍ਹਾਂ ਦੇ ਹੁਣ ਨੱਕ ਦਾ ਆਪ੍ਰੇਸ਼ਨ ਕੀਤਾ ਜਾਵੇਗਾ। ਵਾਰਦਾਤ ਦੀ ਸੂਚਨਾ ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੀ ਗਈ ਹੈ। ਪੁਲਸ ਨੇ ਪਰਮਜੀਤ ਸਿੰਘ ਦੇ ਬਿਆਨ ਦਰਜ ਕਰ ਲਏ ਹਨ। ਪੁਲਸ ਦਾ ਕਹਿਣਾ ਹੈ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Punjab: ਰਾਧਾ ਸਵਾਮੀ ਸਤਿਸੰਗ ਘਰ ਨੇੜੇ ਵੱਡਾ ਹਾਦਸਾ! ਰੋਡ ਕਰ ਦਿੱਤੀ ਬਲਾਕ

ਸ਼ੁੱਕਰਵਾਰ ਤੜਕੇ ਹੀ 4 ਲੁਟੇਰਿਆਂ ਨੇ ਮਕਸੂਦਾਂ ਸਬਜ਼ੀ ਮੰਡੀ ਦੇ ਪਿੱਛੇ ਨਾਗਰਾ ਵੱਲ ਲੱਗਣ ਵਾਲੇ ਗੇਟ ’ਤੇ ਆਟੋ ’ਤੇ ਅਦਰਕ ਲੋਡ ਕਰ ਰਹੇ ਡਰਾਈਵਰ ਗੋਬਿੰਦ ਨਾਲ ਲੁੱਟ ਦੀ ਕੋਸ਼ਿਸ਼ ਕੀਤੀ। ਗੋਬਿੰਦ ਨੇ ਰੌਲਾ ਪਾਇਆ ਤਾਂ ਗੁੱਸੇ ਵਿਚ ਆਏ ਲੁਟੇਰਿਆਂ ਨੇ ਉਸ ’ਤੇ ਚਾਕੂ ਨਾਲ ਵਾਰ ਦਿੱਤਾ, ਹਾਲਾਂਕਿ ਉਹ ਗੋਬਿੰਦ ਤੋਂ ਕੁਝ ਲੁੱਟ ਨਹੀਂ ਸਕੇ ਪਰ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਨਾਗਰਾ ਵਿਚ ਹੀ ਮਕਸੂਦਾਂ ਸਬਜ਼ੀ ਮੰਡੀ ਦੇ ਗੇਟ ਨੇੜੇ ਲੁਟੇਰਿਆਂ ਨੇ ਇਕ ਹੋਰ ਵਾਰਦਾਤ ਕੀਤੀ। ਲੁਟੇਰਿਆਂ ਨੇ ਇਕ ਨੌਜਵਾਨ ਦੇ ਸਿਰ ’ਤੇ ਚਾਕੂ ਮਾਰ ਕੇ ਉਸ ਤੋਂ ਮੋਬਾਇਲ ਲੁੱਟ ਲਿਆ, ਹਾਲਾਂਕਿ ਪੀੜਤ ਨੂੰ ਕਿਸ ਹਸਪਤਾਲ ਲਿਜਾਇਆ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਪਰ ਲੋਕਾਂ ਦੀ ਮੰਨੀਏ ਤਾਂ ਉਕਤ ਵਿਅਕਤੀ ਨੇ ਵੀ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਸ ਦੇ ਸਿਰ ’ਤੇ ਚਾਕੂ ਮਾਰ ਕੇ ਲੁਟੇਰੇ ਉਸ ਦਾ ਮੋਬਾਇਲ ਲੈ ਕੇ ਭੱਜ ਗਏ।

ਇਹ ਵੀ ਪੜ੍ਹੋ: Punjab:ਰੇਲਵੇ ਸਟੇਸ਼ਨ 'ਤੇ ਹੰਗਾਮਾ! ਮਹਿਲਾ ਕਲਰਕ ਯਾਤਰੀ ਨੂੰ ਬੋਲੀ ਨਹੀਂ ਦੇਵਾਂਗੀ ਟਿਕਟ, ਫਿਰ ਹੋਇਆ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News