ਖੜ੍ਹੀ ਰਕਮ ਦੀ ਉਗਰਾਹੀ ਕਰਨ ਗਏ ਮੁਲਾਜ਼ਮ ''ਤੇ ਹਮਲਾ

Saturday, Feb 17, 2018 - 04:58 AM (IST)

ਖੜ੍ਹੀ ਰਕਮ ਦੀ ਉਗਰਾਹੀ ਕਰਨ ਗਏ ਮੁਲਾਜ਼ਮ ''ਤੇ ਹਮਲਾ

ਅੰਮ੍ਰਿਤਸਰ, (ਅਰੁਣ)- ਪਾਵਰਕਾਮ ਮਹਿਕਮੇ ਦੀ ਖੜ੍ਹੀ ਰਕਮ ਦੀ ਉਗਰਾਹੀ ਕਰਨ ਗਈ ਟੀਮ ਵੱਲੋਂ ਬਿਜਲੀ ਚੋਰੀ ਕਰ ਰਹੇ ਇਕ ਵਿਅਕਤੀ ਦੀ ਕੁੰਡੀ ਉਤਾਰਨ ਮਗਰੋਂ ਗੁੱਸੇ 'ਚ ਆਏ ਮੁਲਜ਼ਮਾਂ ਨੇ ਜੇ. ਈ. 'ਤੇ ਹਮਲਾ ਕਰ ਦਿੱਤਾ। ਸ਼ਿਕਾਇਤ ਕੇਂਦਰ ਤਰਸਿੱਕਾ ਦੇ ਜੇ. ਈ. ਕਾਬਲ ਸਿੰਘ ਦੀ ਸ਼ਿਕਾਇਤ 'ਤੇ ਕੁੰਡੀ ਕੁਨੈਕਸ਼ਨ ਉਤਾਰਨ 'ਤੇ ਉਸ ਉਪਰ ਮੋਟਰਸਾਈਕਲ ਦੀ ਚੇਨ ਨਾਲ ਹਮਲਾ ਕਰ ਕੇ ਦੌੜੇ ਜਗਤਾਰ ਸਿੰਘ ਜੱਗਾ ਪੁੱਤਰ ਕੇਹਰ ਸਿੰਘ ਤੇ ਜਗਰੂਪ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਤਰਸਿੱਕਾ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਛਾਪੇ ਮਾਰ ਰਹੀ ਹੈ।


Related News