ਨੌਜਵਾਨ ਨੇ ਚੁਣਿਆ ਅਪਰਾਧ ਦਾ ਰਸਤਾ, ਮਾਂ-ਬਾਪ ਨੇ ਛੱਡਿਆ ਸਾਥ (ਵੀਡੀਓ)

Friday, Dec 07, 2018 - 01:07 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ)—ਅੰਮ੍ਰਿਤਸਰ 'ਚ ਇਕ ਮਾਂ ਦਾ ਲਾਡਲਾ ਆਪਣੇ ਮਾਂ-ਬਾਪ ਦੇ ਪਿਆਰ ਤੋਂ ਵਿਛੜ ਕੇ ਇਕ ਸਮਾਜ ਵਿਰੋਧੀ ਤੱਤ ਬਣ ਗਿਆ ਅਤੇ ਉਸ ਨੇ ਅਪਰਾਧ ਦੀ ਦੁਨੀਆ 'ਚ ਆਪਣਾ ਦਬ-ਦਬਾ ਬਣਾਉਣਾ ਸ਼ੁਰੂ ਕਰ ਦਿੱਤਾ। ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਅੰਮ੍ਰਿਤਸਰ ਪੁਲਸ ਨੇ ਪ੍ਰਰਲਾਦ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਮਾਂ ਦੇ ਲਾਡ ਪਿਆਰ ਨਾਲ ਬੁਰੀ ਸੰਗਤ 'ਚ ਪੈ ਗਿਆ ਅਤੇ ਅੰਤ 'ਚ ਉਸ ਦੇ ਮਾਂ-ਬਾਪ ਵੀ ਉਸ ਦਾ ਸਾਥ ਛੱਡ ਕੇ ਚਲੇ ਗਏ। ਇਸ ਨੌਜਵਾਨ ਨੂੰ ਪੁਲਸ ਨੇ ਇਕ ਪਿਸਤੌਲ ਦੇ ਨਾਲ ਗ੍ਰਿਫਤਾਰ ਕੀਤਾ ਹੈ ਜੋ ਕਿ ਅਕਸਰ ਸਮਾਜ 'ਚ ਲੜਾਈ ਝਗੜੇ ਕਰਦਾ ਸੀ ਅਤੇ ਹੁਣ ਉਹ ਗੈਂਗਸਟਰ ਦੀ ਦੁਨੀਆ 'ਚ ਦਾਖਲ ਹੋਣ ਲਈ ਜਾ ਰਿਹਾ ਸੀ। ਪੁਲਸ ਦਾ ਕਹਿਣਾ ਹੈ ਕਿ ਉਸ 'ਤੇ ਅਪਰਾਧ ਦੇ 22 ਮਾਮਲੇ ਦਰਜ ਹਨ। ਜਿਸ 'ਚ ਕੁਝ ਮਾਮਲਿਆਂ 'ਚ ਉਹ ਜ਼ਮਾਨਤ 'ਤੇ ਹੈ ਅਤੇ ਕੁਝ ਮਾਮਲਿਆਂ 'ਚ ਇਸ ਨੂੰ ਸਜ਼ਾ ਹੋਈ ਹੈ। 

ਦੱਸਣਯੋਗ ਹੈ ਕਿ ਨੌਜਵਾਨ ਪਿਸਤੌਲ ਲੈ ਕੇ ਬਾਜ਼ਾਰ 'ਚ ਜਾ ਰਿਹਾ ਸੀ, ਜਿਸ ਦਾ ਉਸ ਕੋਲ ਕੋਈ ਲਾਈਸੈਂਸ ਨਹੀਂ ਹੈ ਪੁਲਸ  ਵਲੋਂ ਨੌਜਵਾਨ ਨੂੰ ਕਾਬੂ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਪੁਲਸ ਦਾ ਮੰਨਣਾ ਹੈ ਕਿ ਪੁੱਛਗਿਛ ਦੌਰਾਨ  ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ ਅਤੇ ਇਹ ਵੀ ਪਤਾ ਲੱਗ ਸਕਦਾ ਹੈ ਕਿ ਇਸ ਦੇ ਨਾਲ ਹੋਰ ਕਿਹੜੇ ਲੋਕ ਸ਼ਾਮਲ ਹਨ। 

ਦੱਸ ਦੇਈਏ ਕਿ ਪ੍ਰਰਲਾਦ ਇਕ ਕਾਨਵੈਂਟ ਸਕੂਲ ਦਾ ਵਿਦਿਆਰਥੀ ਹੈ ਅਤੇ ਪੜ੍ਹਾਈ 'ਚ ਪਹਿਲੇ ਨੰਬਰ 'ਤੇ ਸੀ ਪਰ ਬੁਰੀ ਸੰਗਤ ਦੇ ਕਾਰਨ ਇਹ ਅਪਰਾਧ ਦੀ ਦੁਨੀਆ 'ਚ ਫਸ ਗਿਆ ਅਤੇ ਇਸ ਨੂੰ ਹੁਣ ਇਕ ਪਿਸਤੌਲ ਦੇ ਨਾਲ ਕਾਬੂ ਕੀਤਾ ਹੈ, ਜਿਸ 'ਤੇ ਮੇਡ ਇੰਨ ਅਮਰੀਕਾ ਲਿਖਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।


author

Shyna

Content Editor

Related News