ਅਨੋਖੀ ਪ੍ਰੇਮ ਕਹਾਣੀ : ਪਾਕਿਸਤਾਨੀ ਕੁੜੀ ਦੇ ਦੀਵਾਨੇ ਬੰਗਲਾਦੇਸ਼ੀ ਨੇ ਪਿਆਰ 'ਚ ਟੱਪੀਆਂ ਸਰਹੱਦਾਂ

Tuesday, Jun 02, 2020 - 04:46 PM (IST)

ਅਨੋਖੀ ਪ੍ਰੇਮ ਕਹਾਣੀ : ਪਾਕਿਸਤਾਨੀ ਕੁੜੀ ਦੇ ਦੀਵਾਨੇ ਬੰਗਲਾਦੇਸ਼ੀ ਨੇ ਪਿਆਰ 'ਚ ਟੱਪੀਆਂ ਸਰਹੱਦਾਂ

ਅੰਮ੍ਰਿਤਸਰ (ਸੁਮਿਤ ਖੰਨਾ) : ਤੁਸੀਂ ਬਹੁਤ ਸਾਰੀਆਂ ਪ੍ਰੇਮ ਕਹਾਣੀਆਂ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਅਨੋਖੀ ਪ੍ਰੇਮ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਜਾਣਕਾਰੀ ਮੁਤਾਬਕ ਕੋਲਕਾਤਾ ਦੇ ਰਹਿਣ ਵਾਲੇ ਅਬਦੁੱਲਾ ਨੂੰ ਸੋਸ਼ਲ ਮੀਡੀਆ 'ਤੇ ਕਰਾਚੀ ਦੀ ਰਹਿਣ ਵਾਲੀ ਕਜ਼ਨ ਨਾਮ ਦੀ ਕੁੜੀ ਨਾਲ ਪਿਆਰ ਹੋ ਗਿਆ।

ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਦੀ ਸ਼ਾਪਿੰਗ ਕਰਨ ਗਏ 4 ਦੋਸਤਾਂ ਦੀ ਸੜਕ ਹਾਦਸੇ 'ਚ ਮੌਤ

ਅਬਦੁੱਲਾ ਨੂੰ ਪਤਾ ਲੱਗਾ ਕਿ ਕੁੜੀ ਦੇ ਮਾਤਾ-ਪਿਤਾ ਉਸ ਦਾ ਵਿਆਹ ਕਿਤੇ ਹੋਰ ਕਰਨ ਜਾ ਰਹੇ ਹਨ ਤਾਂ ਅਬਦੁੱਲਾ ਨੇ ਆਪਣਾ ਪਿਆਰ ਪਾਉਣ ਲਈ ਬਿਨ੍ਹਾਂ ਪਾਸਪੋਰਟ ਵੀਜ਼ਾ ਦੇ ਹੀ ਕੋਲਕਾਤਾ ਦੇ ਰਸਤੇ ਬੰਗਲਾਦੇਸ਼ ਤੋਂ ਦਾਖਲ ਹੋ ਗਿਆ। ਇਸੇ ਤੋਂ ਬਾਅਦ ਜਦੋਂ ਅੰਮ੍ਰਿਤਸਰ ਵਾਹਗਾ ਸਰਹੱਦ ਟੱਪਣ ਲੱਗਾ ਤਾਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਤਾਲਾਬੰਦੀ ਕਾਰਨ ਲੱਖਾਂ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਤਾਂ ਅਬਦੁੱਲਾ ਪੈਦਲ ਹੀ ਅੰਮ੍ਰਿਤਸਰ ਤੱਕ ਕਿਵੇਂ ਪਹੁੰਚ ਗਿਆ।

ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਦਾ ਧਮਾਕਾ, 7 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ


author

Baljeet Kaur

Content Editor

Related News