ਇਲਾਜ ਅਧੀਨ ਕੈਦੀ ਹਸਪਤਾਲ ਤੋਂ ਫਰਾਰ, ਹੱਥਕੜੀ ਲੱਗੀ ਹੋਣ ਦੇ ਬਾਵਜੂਦ ਬਾਥਰੂਮ ’ਚ ਦਿੱਤਾ ਘਟਨਾ ਨੂੰ ਅੰਜਾਮ

Saturday, Oct 09, 2021 - 10:24 AM (IST)

ਇਲਾਜ ਅਧੀਨ ਕੈਦੀ ਹਸਪਤਾਲ ਤੋਂ ਫਰਾਰ, ਹੱਥਕੜੀ ਲੱਗੀ ਹੋਣ ਦੇ ਬਾਵਜੂਦ ਬਾਥਰੂਮ ’ਚ ਦਿੱਤਾ ਘਟਨਾ ਨੂੰ ਅੰਜਾਮ

ਅੰਮ੍ਰਿਤਸਰ (ਜਸ਼ਨ) - ਗੁਰੂ ਨਾਨਕ ਦੇਵ ਹਸਪਤਾਲ ’ਚ ਇਲਾਜ ਅਧੀਨ ਕੈਦੀ ਉਥੋਂ ਫਰਾਰ ਹੋ ਗਿਆ। ਖ਼ਾਸ ਗੱਲ ਇਹ ਹੈ ਕਿ ਹੱਥਕੜੀ ਲੱਗੀ ਹੋਣ ਦੇ ਬਾਵਜੂਦ ਕੈਦੀ ਬਾਥਰੂਮ ’ਚੋਂ ਹੇਠਾਂ ਇਮਾਰਤ ’ਚ ਕਿਵੇਂ ਗਿਆ। ਫਿਲਹਾਲ ਥਾਣਾ ਮਜੀਠਾ ਪੁਲਸ ਨੇ ਇਸ ’ਤੇ ਕਾਰਵਾਈ ਕਰਦੇ ਹੋਏ ਕੇਸ ਦਰਜ ਕਰਦੇ ਹੋਏ 4 ਲੋਕਾਂ ਨੂੰ ਮੁਲਜ਼ਮ ਬਣਾਇਆ ਹੈ। ਮੁਲਜ਼ਮਾਂ ਦੀ ਪਛਾਣ ਕੈਦੀ ਤਰਸੇਮ ਸਿੰਘ ਵਾਸੀ ਤਰਨ ਤਾਰਨ, ਵਾਰਡਨ ਹਰਮਨਦੀਪ ਸਿੰਘ, ਵਾਰਡਨ ਰੋਬਿਨਪ੍ਰੀਤ ਸਿੰਘ ਅਤੇ ਵਾਰਡਨ ਦਲਜੀਤ ਸਿੰਘ ਵਜੋਂ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਪਤਨੀ ਦੇ ਕਾਰਨਾਮਿਆਂ ਤੋਂ ਦੁਖੀ 'ਆਪ' ਆਗੂ ਦੀ ਮੰਤਰੀ ਰੰਧਾਵਾ ਨੂੰ ਚਿਤਾਵਨੀ, ਕਾਰਵਾਈ ਨਾ ਹੋਈ ਤਾਂ ਕਰਾਂਗਾ ਆਤਮਦਾਹ

ਪੁਲਸ ਨੇ ਦੱਸਿਆ ਕਿ ਬੀਤੇ ਦਿਨ ਫਤਾਹਪੁਰ ਇਲਾਕੇ ਸਥਿਤ ਸੈਂਟਰਲ ਜੇਲ੍ਹ ’ਚ ਬੰਦ ਕੈਦੀ ਤਰਸੇਮ ਸਿੰਘ ਅੱਧੀ ਰਾਤ ਨੂੰ ਕਾਫ਼ੀ ਬੀਮਾਰ ਹੋ ਗਿਆ, ਜਿਸ ਦੇ ਇਲਾਜ ਲਈ ਜੇਲ੍ਹ ਦੇ ਮੈਡੀਕਲ ਅਫ਼ਸਰ ਨੇ ਗੁਰੂ ਨਾਨਕ ਦੇਵ ਹਸਪਤਾਲ ’ਚ ਰੈਫ਼ਰ ਕਰਨ ਦੀ ਸਿਫਾਰਸ਼ ਕੀਤੀ । ਇਸ ’ਤੇ ਪੁਲਸ ਨੇ ਉਸ ਨੂੰ ਇਲਾਜ ਕਰਵਾਉਣ ਸਬੰਧੀ ਇਕ ਅਕਤੂਬਰ ਨੂੰ ਗੁਰੂ ਨਾਨਕ ਦੇਵ ਹਸਪਤਾਲ ’ਚ ਭਰਤੀ ਕਰਵਾ ਦਿੱਤਾ। ਇਸ ਦੌਰਾਨ ਉਹ ਆਰਥੋਂ ਵਾਰਡ ਨੰਬਰ 4 ’ਚ ਅਪਨਾ ਇਲਾਜ ਕਰਵਾ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

ਪੁਲਸ ਨੇ ਦੱਸਿਆ ਕਿ ਜਦੋਂ ਬੀਤੇ ਦਿਨ ਪੁਲਸ ਨੇ ਆਪਣੀ ਰੂਟੀਨ ਚੈਕਿੰਗ ਕੀਤੀ ਤਾਂ ਪਾਇਆ ਕਿ ਕੈਦੀ ਤਰਸੇਮ ਸਿੰਘ ਉਥੇ ਆਪਣੇ ਬੈੱਡ ਤੋਂ ਗਾਇਬ ਸੀ। ਇਸ ਦੇ ਇਲਾਵਾ ਸਭ ਤੋਂ ਵੱਡੀ ਹੈਰਾਨੀ ਕਰਨ ਵਾਲੀ ਗੱਲ ਇਹ ਰਹੀ ਕਿ ਉੱਥੇ ’ਤੇ ਉਸ ਦੀ ਦੇਖ ਰੇਖ ਲਈ ਤਾਇਨਾਤ ਗਾਰਡ ਪੁਲਸ ਕਰਮਚਾਰੀ ਵੀ ਗਾਇਬ ਸੀ। ਪੁਲਸ ਨੇ ਤੁਰੰਤ ਹੀ ਛਾਣਬੀਣ ਸ਼ੁਰੂ ਕੀਤੀ ਤਾਂ ਇਸ ਦੌਰਾਨ ਹਰਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਬੀਤੀ ਸਵੇਰ 8 ਵਜੇ ਦੇ ਲਗਭਗ ਬਾਥਰੂਮ ਦਾ ਕਹਿ ਕੇ ਗਿਆ ਅਤੇ ਫਿਰ ਕਾਫ਼ੀ ਦੇਰ ਬਾਹਰ ਨਹੀਂ ਆਇਆ। ਪੁਲਸ ਦਾ ਕਹਿਣਾ ਹੈ ਕਿ ਜਦੋਂ ਉਹ ਬਾਥਰੂਮ ਗਿਆ ਤਾਂ ਉਸ ਨੂੰ ਹੱਥਕੜੀ ਪਾਈ ਹੋਈ ਸੀ। ਇਸਦੇ ਬਾਅਦ ਕੈਦੀ ਤਰਸੇਮ ਸਿੰਘ ਉੱਥੋਂ ਫਰਾਰ ਹੋ ਗਿਆ ਹੈ ।

ਪੜ੍ਹੋ ਇਹ ਵੀ ਖ਼ਬਰ - ਨਰਾਤਿਆਂ ਦੇ ਪਹਿਲੇ ਦਿਨ ਮਾਂ ਵੈਸ਼ਣੋ ਦੇਵੀ ਦੇ ਦਰਬਾਰ ’ਚ 20,000 ਸ਼ਰਧਾਲੂਆਂ ਨੇ ਟੇਕਿਆ ਮੱਥਾ


author

rajwinder kaur

Content Editor

Related News