ਭੈਣ-ਭਰਾ ਦੇ ਰਿਸ਼ਤੇ 'ਚ 25 ਲੱਖ ਨੇ ਪਾਈ ਤਰੇੜ, ਐੱਫ.ਆਈ.ਆਰ. ਦਰਜ

08/13/2019 2:42:51 PM

ਅੰਮ੍ਰਿਤਸਰ (ਸਫਰ) - ਜਿਹੜੇ ਭਰਾ-ਭੈਣ ਬਚਪਨ 'ਚ ਇਕ ਥਾਲੀ 'ਚ ਖਾਂਦੇ ਸੀ ਅਤੇ ਇਕ ਉਮਰ ਦੇ ਪੜਾਅ 'ਚ ਵੱਧਦੇ ਸਨ, ਉਹ ਅੱਜ ਪੈਸਿਆਂ ਕਾਰਨ ਇਕ-ਦੂਜੇ ਦੇ ਦੁਸ਼ਮਣ ਬਣ ਗਏ ਹਨ। ਅਸੀਂ ਗੱਲ ਕਰ ਰਹੇ ਹਾਂ ਹਰਭਜਨ ਸਿੰਘ ਉਰਫ ਬਬਲਾ ਨਿਵਾਸੀ ਮਕਾਨ ਨੰਬਰ ਐੱਫ-22/248 ਇੰਦਰਾ ਗਲੀ, ਮੁਸਤਫਾਬਾਦ ਬਟਾਲਾ ਰੋਡ (ਅੰਮ੍ਰਿਤਸਰ) ਅਤੇ ਸੰਤੋਸ਼ ਉਰਫ ਸਿਮਰਨਜੀਤ ਕੌਰ ਨਿਵਾਸੀ 192 ਮੁਸਤਫਾਬਾਦ ਬਟਾਲਾ ਰੋਡ (ਅੰਮ੍ਰਿਤਸਰ) ਦੀ। ਬਬਲਾ ਅਨੁਸਾਰ ਚਾਚਾ ਸੁਰਿੰਦਰ ਕੁਮਾਰ ਬਿਜਲੀ ਬੋਰਡ (ਪਾਵਰਕਾਮ) 'ਚ ਕੰਮ ਕਰਦੇ ਸਨ। ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਉਨ੍ਹਾਂ ਨੇ ਸੰਤੋਸ਼ ਨੂੰ ਗੋਦ ਲਿਆ ਸੀ। ਸੰਤੋਸ਼ ਅਤੇ ਬਬਲਾ ਭਰਾ-ਭੈਣ ਦੀ ਜੋੜੀ ਬਚਪਨ ਤੋਂ ਹੀ ਮਸ਼ਹੂਰ ਸੀ। ਸੰਤੋਸ਼ ਵੱਡੀ ਹੋਈ ਤਾਂ ਉਸ ਦਾ ਵਿਆਹ ਸ਼ਰਨਜੀਤ ਸਿੰਘ (ਸੀਨੀਅਰ ਕਾਂਸਟੇਬਲ) ਨਾਲ ਹੋ ਗਿਆ। ਇਸ 'ਚ ਸੁਰਿੰਦਰ ਕੁਮਾਰ ਦੀ ਮੌਤ ਹੋ ਗਈ। ਸੁਰਿੰਦਰ ਕੁਮਾਰ ਦੀ ਮੌਤ ਮਗਰੋਂ ਉਨ੍ਹਾਂ ਦੀ ਪਤਨੀ ਊਸ਼ਾ ਰਾਣੀ ਨੂੰ ਕਰੀਬ 25 ਲੱਖ ਰੁਪਏ ਮਿਲੇ। ਬੱਸ ਇਸ 25 ਲੱਖ ਦੀ ਰਕਮ ਕਾਰਨ ਭਰਾ-ਭੈਣ 'ਚ ਅਜਿਹੀ ਅਣਬਣ ਹੋਈ ਕਿ ਮਾਮਲਾ ਪੁਲਸ ਥਾਣੇ ਤੱਕ ਜਾ ਪਹੁੰਚ ਗਿਆ।

ਥਾਣਾ ਸਿਵਲ ਲਾਈਨਜ਼ 'ਚ ਜਿਥੇ ਭੈਣ ਸੰਤੋਸ਼ ਨੇ ਭਰਾ ਹਰਭਜਨ ਸਿੰਘ ਖਿਲਾਫ 420 ਕਰਨ ਦੀ ਐੱਫ.ਆਈ. ਆਰ. ਦਰਜ ਕਰਵਾਉਂਦੇ ਹੋਏ ਸਾਰੇ ਪੈਸੇ ਏ.ਟੀ.ਐੱਮ. 'ਚੋਂ ਕਢਵਾਉਣ ਦਾ ਦੋਸ਼ ਲਾਇਆ ਹੈ। ਇਸ ਮਾਮਲੇ 'ਚ ਏ.ਸੀ.ਪੀ. ਨਾਰਥ ਸਰਬਜੀਤ ਸਿੰਘ ਬਾਜਵਾ ਦੀ ਜਾਂਚ ਦੇ ਬਾਅਦ ਥਾਣਾ ਸਿਵਲ ਲਾਈਨਜ਼ 'ਚ ਐੱਫ.ਆਈ.ਆਰ. ਨੰਬਰ 180 ਦਰਜ ਕਰਦੇ ਹੋਏ ਹਰਭਜਨ ਸਿੰਘ ਉਰਫ ਬਬਲਾ ਨੂੰ ਨਾਮਜ਼ਦ ਕੀਤਾ ਗਿਆ ਹੈ। ਉੱਧਰ, ਬਬਲਾ ਦਾ ਦੋਸ਼ ਹੈ ਕਿ ਸਾਰੇ ਪੈਸੇ ਭੈਣ ਸੰਤੋਸ਼ ਨੇ ਪਤੀ ਨਾਲ ਸਾਜ਼ਿਸ਼ ਦੇ ਤਹਿਤ ਹੜੱਪ ਕੇ ਉਸ 'ਤੇ ਝੂਠਾ ਦੋਸ਼ ਲਾਇਆ ਹੈ।

ਭਰਾ-ਭੈਣ ਇਕ-ਦੂਜੇ ਨੂੰ ਕਹਿ ਰਹੇ ਹਨ ਧੋਖੇਬਾਜ਼
25 ਲੱਖ ਰੁਪਇਆਂ ਨੂੰ ਲੈ ਕੇ ਬਬਲਾ ਨੇ ਸੰਤੋਸ਼ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਕਿਹਾ ਸੀ ਕਿ 'ਤੁਹਾਡੇ ਜੀਜਾ ਜੀ ਸਾਰੇ ਪੈਸੇ ਇਧਰ-ਉੱਧਰ ਨਾ ਕਰ ਦੇਣ, ਇਸ ਲਈ ਪੈਸੇ ਕਢਵਾ ਕੇ ਮੇਰੇ ਖਾਤੇ 'ਚ ਜਮ੍ਹਾ ਕਰਵਾ ਦਿਓ। ਮੈਂ ਉਹ ਕੀਤਾ ਪਰ ਬਾਅਦ 'ਚ ਪਤਾ ਲੱਗਾ ਕਿ ਜੀਜਾ ਅਤੇ ਦੀਦੀ ਦੋਨਾਂ ਨੇ ਮਿਲ ਕੇ ਚਾਚੀ ਦੇ ਖਾਤੇ ਦੇ 25 ਲੱਖ ਵੀ ਮੇਰੇ ਮਾਰਫ਼ਤ ਕਢਵਾ ਕੇ ਹਜ਼ਮ ਕਰਦੇ ਰਹੇ, ਫਸਾ ਮੈਨੂੰ ਦਿੱਤਾ। ਮੈਂ ਹਰ ਜਾਂਚ ਲਈ ਤਿਆਰ ਹਾਂ। ਉਥੇ ਹੀ ਸੰਤੋਸ਼ ਦੇ ਬਿਆਨਾਂ 'ਤੇ 420 ਦੀ ਐੱਫ.ਆਈ.ਆਰ. ਪੁਲਸ ਦਰਜ ਕਰ ਚੁੱਕੀ ਹੈ।

ਅਦਾਲਤ ਤੋਂ ਮਿਲੀ ਅਗਾਊਂ ਜ਼ਮਾਨਤ, ਗ੍ਰਿਫਤਾਰੀ ਤੋਂ ਪਹਿਲਾਂ ਪੁਲਸ ਦੇਵੇਗੀ ਨੋਟਿਸ
25 ਲੱਖ ਦੇ ਗ਼ਬਨ ਦੇ ਚੱਕਰ 'ਚ ਜਦੋਂ ਭੈਣ ਨੇ ਭਰਾ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ ਉਥੇ ਹੀ ਦੂਜੇ ਪਾਸੇ ਨਾਮਜ਼ਦ ਮੁਲਜ਼ਮ ਹਰਭਜਨ ਸਿੰਘ ਉਰਫ ਬਬਲਾ ਨੂੰ ਅੰਮ੍ਰਿਤਸਰ ਦੀ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਪੁਸ਼ਵਿੰਦਰ ਸਿੰਘ ਨੇ 22 ਮਈ 2019 ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਪੁਲਸ ਹਰਭਜਨ ਸਿੰਘ ਉਰਫ ਬਬਲਾ ਖਿਲਾਫ ਕੋਈ ਐੱਫ.ਆਈ.ਆਰ. ਦਰਜ ਕਰਦੀ ਹੈ ਤਾਂ ਗ੍ਰਿਫਤਾਰੀ ਤੋਂ ਪਹਿਲਾਂ ਪੁਲਸ ਉਸ ਨੂੰ ਨੋਟਿਸ ਦੇਵੇਗੀ।

ਜਾਂਚ ਮੈਂ ਕੀਤੀ ਸੀ, ਮਾਮਲਾ ਗੁੰਝਲਦਾਰ ਹੈ : ਏ.ਸੀ.ਪੀ. ਨਾਰਥ
ਏ.ਸੀ.ਪੀ. ਨਾਰਥ ਸਰਬਜੀਤ ਸਿੰਘ ਬਾਜਵਾ ਕਹਿੰਦੇ ਹਨ ਕਿ ਇਸ ਮਾਮਲੇ ਦੀ ਜਾਂਚ ਮੈਂ ਕੀਤੀ ਸੀ, ਮਾਮਲਾ ਬੇਹੱਦ ਹੀ ਗੁੰਝਲਦਾਰ ਹੈ। ਅਜਿਹੇ 'ਚ 25 ਲੱਖ ਰੁਪਇਆਂ ਦੇ ਗਬਨ ਦੋਸ਼ ਇਕ ਵਿਧਵਾ ਨੇ ਭਤੀਜੇ 'ਤੇ ਲਗਾ ਹੈ। ਮਾਮਲਾ ਖਾਤਾਧਾਰਕ ਦੀ ਧੀ ਦੇ ਬਿਆਨਾਂ 'ਤੇ ਦਰਜ ਹੋਇਆ ਹੈ। ਅੱਗੇ ਤਫਤੀਸ਼ ਸਿਵਲ ਲਾਈਨਜ਼ ਥਾਣੇ 'ਚ ਜਾਰੀ ਹੈ ।


rajwinder kaur

Content Editor

Related News