ਧੀ ਨੂੰ ਇਨਸਾਫ਼ ਦਿਵਾਉਣ ਲਈ ਪੁਲਸ ਨਾਲ ਉਲਝਿਆ ਪਰਿਵਾਰ, ਲਗਾਏ ਵੱਡੇ ਦੋਸ਼

06/05/2020 3:59:36 PM

ਅੰਮ੍ਰਿਤਸਰ (ਸੁਮਿਤ ਖੰਨਾ) : ਦਾਜ ਦੀ ਬਲੀ ਚੜ੍ਹੀ ਧੀ ਨੂੰ ਇਨਸਾਫ਼ ਦਵਾਉਣ ਲਈ ਇਕ ਪਰਿਵਾਰ ਅੱਜ ਪੁਲਸ ਨਾਲ ਉਲਝ ਗਿਆ। ਮਾਮਲਾ ਅੰਮ੍ਰਿਤਸਰ ਦਾ ਹੈ, ਜਿਥੇ ਕੁਝ ਦਿਨ ਪਹਿਲਾਂ ਡਾਕਟਰ ਸਿਮਰਨ ਨੂੰ ਉਸ ਦੇ ਪਤੀ ਨੇ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਭਰਾ ਨੇ ਦੱਸਿਆ ਕਿ ਇਸ ਵਾਰਦਾਤ ਨੂੰ 2 ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਪੁਲਸ ਵਲੋਂ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਬਿਨਾਂ ਉਨ੍ਹਾਂ ਨੂੰ ਸੂਚਿਤ ਕੀਤੇ ਕਿਰਾਏ ਵਾਲੇ ਘਰ 'ਚੋਂ ਸਾਮਾਨ ਸਹੁਰਾ ਪਰਿਵਾਰ ਦੇ ਹਵਾਲੇ ਕਰ ਦਿੱਤਾ, ਜਦਕਿ ਉਥੇ ਘਟਨਾ ਦੇ ਕਈ ਅਹਿਮ ਸਬੂਤ ਸਨ। ਉਨ੍ਹਾਂ ਨੇ ਪੁਲਸ 'ਤੇ ਦੋਸ਼ ਲਗਾਏ ਕਿ ਪੁਲਸ ਨੇ ਸਿਆਸੀ ਦਬਾਅ ਦੇ ਕਾਰਨ ਸਹੁਰਾ ਪਰਿਵਾਰ ਨਾਲ ਮਿਲ ਕੇ ਸਾਰੇ ਸਬੂਤ ਮਿਟਾਏੇ ਹਨ।

ਇਹ ਵੀ ਪੜ੍ਹੋਂ : ਸੁਨਹਿਰੀ ਭਵਿੱਖ ਲਈ ਵਿਦੇਸ਼ ਗਏ ਪੰਜਾਬੀ ਦੀ ਬੰਦ ਬਕਸੇ 'ਚ ਹੋਈ ਵਤਨ ਵਾਪਸੀ

ਦੂਜੇ ਪਾਸੇ ਇਸ ਸਬੰਧੀ ਜਦੋਂ ਜਾਂਚ ਅਧਿਕਾਰੀ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਤੌਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਾਕੀ ਮ੍ਰਿਤਕਾਂ ਦੇ ਸਹੁਰੇ ਪਰਿਵਾਰ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਡਾ. ਸਿਮਰਨ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਉਸਦੇ ਡਾਕਟਰ ਪਤੀ ਨੇ ਸਿਮਰਨ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮਾਰ ਦਿੱਤਾ ਸੀ।

ਇਹ ਵੀ ਪੜ੍ਹੋਂ : ਦਰਦ ਨਾਲ ਤੜਫਦੀ ਰਹੀ ਗਰਭਵਤੀ ਤੀਵੀਂ , ਪਤੀ ਨਾਲ ਲੜਦਾ ਰਿਹਾ ਸੁਰੱਖਿਆ ਕਾਮਾ

 

 


Baljeet Kaur

Content Editor

Related News