ਪਾਕਿਸਤਾਨ ਜੇਲ੍ਹ 'ਚੋਂ 10 ਸਾਲ ਦੀ ਸਜ਼ਾ ਕੱਟ ਕੇ ਪਰਤੇ ਭਾਰਤੀਆਂ ਨੇ ਸੁਣਾਈ ਦੁੱਖਭਰੀ ਦਾਸਤਾਨ
Wednesday, Oct 28, 2020 - 01:57 PM (IST)
ਅੰਮ੍ਰਿਤਸਰ (ਨੀਰਜ): ਪਾਕਿਸਤਾਨ ਦੀਆਂ ਜੇਲਾਂ 'ਚ ਭਾਰਤੀ ਕੈਦੀਆਂ 'ਤੇ ਕਿੰਨੇ ਜ਼ੁਲਮ ਕੀਤੇ ਜਾਂਦੇ ਹਨ ਇਸ ਦਾ ਸਬੂਤ ਸਰਬਜੀਤ ਦੀ ਮੌਤ ਅਤੇ ਉਸ 'ਤੇ ਬਣੀ ਫ਼ਿਲਮ ਹੈ। ਸੋਮਵਾਰ ਨੂੰ ਵੀ ਪਾਕਿਸਤਾਨ ਤੋਂ ਰਿਹਾਅ ਹੋ ਕੇ ਆਏ ਕੈਦੀਆਂ ਨੇ ਆਪਣਾ ਦੁੱਖੜਾ ਸੁਣਾਇਆ ਅਤੇ ਦੱਸਿਆ ਕਿ ਕਿਵੇਂ ਕਾਨਪੁਰ ਵਾਸੀ ਸ਼ਮਸੁਦੀਨ ਪਾਕਿਸਤਾਨ 'ਚ ਕੰਮ-ਕਾਜ ਕਰਨ ਲਈ ਗਿਆ ਸੀ ਅਤੇ ਉੱਥੋਂ ਦਾ ਨਾਗਰਿਕ ਵੀ ਬਣ ਗਿਆ ਪਰ ਪਾਕਿਸਤਾਨ ਨੇ ਉਸ 'ਤੇ ਜਾਸੂਸੀ ਦਾ ਟੈਗ ਲਾ ਦਿੱਤਾ ਅਤੇ ਜੇਲ 'ਚ ਸੁੱਟ ਦਿੱਤਾ।
ਇਹ ਵੀ ਪੜ੍ਹੋ : ਰਾਵਣ ਦੀ ਜਗ੍ਹਾ ਸ਼੍ਰੀਰਾਮ ਦਾ ਪੁਤਲਾ ਫੂਕਣ ਵਾਲੇ ਦੋਸ਼ੀ ਗ੍ਰਿਫ਼ਤਾਰ, ਮਾੜੀ ਸ਼ਬਦਾਵਲੀ ਵਾਲੀ ਵੀਡੀਓ ਕੀਤੀ ਵਾਇਰਲ
ਸ਼ਮਸੁਦੀਨ ਉਰਫ਼ ਆਲਮ ਨੇ ਦੱਸਿਆ ਕਿ ਉਹ 2005 'ਚ ਪਾਕਿਸਤਾਨ ਗਿਆ ਸੀ ਅਤੇ ਉੱਥੇ ਆਰਟੀਫਿਸ਼ਲ ਜਿਊਲਰੀ ਦਾ ਕੰਮ ਕਰਨ ਲੱਗ ਪਿਆ। ਇਸ ਤੋਂ ਬਾਅਦ ਉਸਦਾ ਪਰਿਵਾਰ ਵੀ ਪਾਕਿਸਤਾਨ ਆ ਗਿਆ ਪਰ 2006 'ਚ ਉਹ ਭਾਰਤ ਪਰਤ ਆਏ ਅਤੇ 2007 'ਚ ਆਲਮ ਮੁੜ ਪਾਕਿਸਤਾਨ ਗਿਆ। ਇਸ ਦੌਰਾਨ ਉਸਦੀ ਪਤਨੀ ਸ਼ਾਕਰਾ ਬੇਗਮ ਅਤੇ ਬੱਚੇ ਉਜਮਾ ਆਲਮ ਅਤੇ ਅਜਰਾ ਆਲਮ ਭਾਰਤ 'ਚ ਹੀ ਰਹਿ ਗਏ। ਪਾਕਿਸਤਾਨ 'ਚ ਉਸ ਨੇ ਜਾਇਦਾਦ ਵੀ ਬਣਾਈ ਪਰ ਬਾਅਦ 'ਚ ਕਿਸੇ ਨੇ ਉਸਦੀ ਸ਼ਿਕਾਇਤ ਕਰ ਦਿੱਤੀ, ਜਿਸ ਤੋਂ ਬਾਅਦ ਪਾਕਿਸਤਾਨੀ ਏਜੰਸੀ ਨੇ ਉਸਨੂੰ ਜੇਲ 'ਚ ਸੁੱਟ ਦਿੱਤਾ ਅਤੇ 10 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਉਹ ਭਾਰਤ ਪਰਤਿਆ ਹੈ।
ਇਹ ਵੀ ਪੜ੍ਹੋ : ਜਨਾਨੀ ਨਾਲ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫ਼ੜੇ ਗਏ ਡੀ.ਐੱਸ.ਪੀ. ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ
ਪਾਕਿਸਤਾਨੀ ਜੇਲ ਪ੍ਰਬੰਧਕਾਂ ਦੇ ਜ਼ੁਲਮ ਕਾਰਣ ਅਜੇ ਵੀ ਸਹਿਮੇ ਹੋਏ ਹਨ ਬਿਰਜੂ ਅਤੇ ਘਨਸ਼ਾਮ
ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ ਆਏ ਬਿਰਜੂ ਅਤੇ ਘਨਸ਼ਾਮ ਅਜੇ ਵੀ ਪਾਕਿਸਤਾਨੀ ਜੇਲ ਪ੍ਰਬੰਧਕਾਂ ਦੇ ਜ਼ੁਲਮ ਕਾਰਣ ਸਹਿਮੇ ਹੋਏ ਹਨ ਅਤੇ ਕੁਝ ਬੋਲਣ-ਸੁਣਨ ਦੀ ਹਾਲਤ 'ਚ ਨਹੀਂ ਹਨ। ਇਨ੍ਹਾਂ ਲੋਕਾਂ ਨੂੰ ਭਾਰਤ ਆਉਣ ਤੋਂ ਬਾਅਦ ਵੀ ਆਪਣੇ ਘਰ ਦਾ ਅਤਾ-ਪਤਾ ਨਹੀਂ ਹੈ। ਸਿਰਫ਼ ਸੁਰੱਖਿਆ ਏਜੰਸੀਆਂ ਵਲੋਂ ਇਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਪਤੇ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਮੁੱਖ ਤੌਰ 'ਤੇ ਪਾਕਿਸਤਾਨੀ ਜੇਲਾਂ 'ਚ ਜਾਣ ਵਾਲੇ ਹਿੰਦੂ ਕੈਦੀਆਂ ਦੇ ਨਾਲ ਬਹੁਤ ਮਾੜਾ ਵਰਤਾਅ ਕੀਤਾ ਜਾਂਦਾ ਹੈ ਅਤੇ ਥਰਡ ਡਿਗਰੀ ਦੀ ਜਮ ਕੇ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਜ਼ਿਆਦਾਤਰ ਕੈਦੀ ਪਾਗਲ ਹੋ ਜਾਂਦੇ ਹਨ ਅਤੇ ਮਾਨਸਿਕ ਸੰਤੁਲਨ ਗੁਆ ਬੈਠਦੇ ਹਨ।