ਸੰਗਲਾਂ ਨਾਲ ਬੰਨ੍ਹੀ ਕੁੜੀ ਨੂੰ ਘਰ ਮਿਲਣ ਪੁੱਜੇ ਗੁਰਜੀਤ ਔਜਲਾ (ਵੀਡੀਓ)

08/27/2019 2:02:47 PM

ਅੰਮ੍ਰਿਤਸਰ (ਸੁਮੀਤ) - ਅੰਮ੍ਰਿਤਸਰ ਦੇ ਰਣਜੀਤ ਐਵੀਨਿਓ ’ਚ ਰਹਿ ਰਿਹਾ ਇਕ ਪਰਿਵਾਰ ਨਸ਼ੇ ਕਰਨ ਦੀ ਆਦੀ ਆਪਣੀ 24 ਸਾਲ ਦੀ ਜਵਾਨ ਧੀ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜ਼ਬੂਰ ਹੋ ਰਿਹਾ ਹੈ। ਉਕਤ ਕੁੜੀ ਰੋਜ਼ਾਨਾ 500 ਤੋਂ 1000 ਰੁਪਏ ਤੱਕ ਦਾ ਨਸ਼ਾ ਕਰਦੀ ਹੈ। ਅੰਮ੍ਰਿਤਸਰ ਦੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਸ਼ਾ ਕਰਨ ਦੀ ਆਦੀ ਕੁੜੀ ਨੂੰ ਮਿਲਣ ਲਈ ਅੱਜ ਉਸ ਦੇ ਘਰ ਗਏ, ਜਿਥੇ ਉਨ੍ਹਾਂ ਨੇ ਪੀੜਤ ਕੁੜੀ ਦੇ ਨਾਲ-ਨਾਲ ਉਸ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ। ਪੀੜਤ ਕੁੜੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਨਿਸ਼ਾਨੇ ’ਤੇ ਲਿਆ।

PunjabKesari

ਉਨ੍ਹਾਂ ਕਿਹਾ ਕਿ ਪੰਜਾਬ ’ਚ ਸ਼ਰੇਆਮ ਨਸ਼ੇ ਦੀ ਵਿਕਰੀ ਅਤੇ ਸਪਲਾਈ ਹੋ ਰਹੀ ਹੈ, ਜਿਸ ਦੇ ਲਈ ਪੁਲਸ ਜ਼ਿੰਮੇਵਾਰ ਹੈ। ਨਸ਼ੇ ਦੀ ਹੋ ਰਹੀ ਵਿਕਰੀ ਦੇ ਬਾਰੇ ਜੇਕਰ ਪੁਲਸ ਨੂੰ ਹੀ ਨਹੀਂ ਪਤਾ ਤਾਂ ਫਿਰ ਉਹ ਆਪਣੀ ਡਿਊਟੀ ਕਿਵੇਂ ਕਰ ਰਹੇ ਹਨ। ਉਨ੍ਹਾਂ ਨੂੰ ਕਿਸ ਗੱਲ ਦੀ ਸਰਕਾਰ ਵਲੋਂ ਤਨਖਾਹ ਦਿੱਤੀ ਜਾ ਰਹੀ ਹੈ, ਜੇ ਉਨ੍ਹਾਂ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਕਰਨਾ ਹੀ ਨਹੀਂ। ਪੁਲਸ ਨੂੰ ਟੈਕਸਾਂ ਦੇ ਪੈਸੇ ਕਿਉਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੇ ਸਬੰਧ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਜ਼ਰੂਰ ਕਰਨਗੇ।


rajwinder kaur

Content Editor

Related News