ਟੱਲੀ ਹੋਏ ਏ.ਐੱਸ.ਆਈ. ਦੀ ਵੀਡੀਓ ਵਾਇਰਲ, ਭੰਗੜਾ ਪਾਉਂਦਿਆਂ ਬੀਬੀ ਨੂੰ ਧਮਕਾਇਆ (ਵੀਡੀਓ)

06/12/2020 1:10:14 PM

ਅੰਮ੍ਰਿਤਸਰ (ਸੁਮਿਤ ਖੰਨਾ) : ਨਸ਼ੇ 'ਚ ਧੁੱਤ ਏ.ਐੱਸ.ਆਈ. ਦੀ ਭੰਗੜਾ ਪਾਉਂਦੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਮਾਮਲਾ ਅੰਮ੍ਰਿਤਸਰ ਦੇ ਜੁਝਾਰ ਸਿੰਘ ਐਵੀਨਿਊ ਦਾ ਹੈ ਜਿਥੇ ਬੀਤੀ ਰਾਤ ਨਸ਼ੇ ਟੱਲੀ ਪੰਜਾਬ ਪੁਲਸ ਦੇ ਏ.ਐੱਸ.ਆਈ. ਵਲੋਂ ਇਕ ਘਰ ਦੇ ਬਾਹਰ ਭੰਗੜਾ ਪਾਇਆ ਗਿਆ ਤੇ ਘਰ ਦੀ ਬੀਬੀ ਨੂੰ ਧਮਕਾਇਆ ਗਿਆ। ਇਸ ਸਬੰਧੀ ਪੀੜਤਾ ਨੇ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਹੈ। 

ਇਹ ਵੀ ਪੜ੍ਹੋਂ : ਗੁਰੂਘਰ 'ਚ ਬਿਨਾਂ ਕੱਪੜਿਆਂ ਤੋਂ ਦਾਖ਼ਲ ਹੋਇਆ ਵਿਅਕਤੀ

ਪੀੜਤ ਬੀਬੀ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਪਤੀ ਵੀ ਪੰਜਾਬ ਪੁਲਸ ਦਾ ਮੁਲਾਜ਼ਮ ਹੈ। ਉਸ ਨੇ ਦੱਸਿਆ ਕਿ ਏ.ਐੱਸ.ਆਈ. ਨਾਲ ਸਾਡਾ ਕਮੇਟੀਆਂ ਦਾ ਕੇਸ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਉਹ ਮੇਰੇ ਪਤੀ ਨੂੰ ਪਹਿਲਾਂ ਵੀ ਉਹ ਮੇਰੇ ਪਤੀ ਨੂੰ ਧਮਕਾਉਂਦਾ ਸੀ। ਬੀਤੀ ਰਾਤ ਵੀ ਉਹ ਹਮਲਾ ਕਰਨ ਦੀ ਨਿਅਤ ਨਾਲ ਆਪਣੇ ਬੇਟੇ ਸਮੇਤ ਮੇਰੇ ਪਤੀ ਦੇ ਪਿੱਛੇ ਪਿਸਤੌਲ ਲੈ ਕੇ ਘਰ ਆ ਗਿਆ, ਜਿਥੇ ਪਹਿਲਾਂ ਉਸ ਨੇ ਭੰਗੜਾ ਪਾਇਆ ਤੇ ਫਿਰ ਮੇਰੇ ਨਾਲ ਬਦਸਲੂਕੀ ਕੀਤੀ। ਉਸ ਨੇ ਕਿਹਾ ਕਿ ਇਹ ਪੁਲਸ ਮਹਿਕਮੇ 'ਤੇ ਇਕ ਧੱਬਾ ਹੈ, ਜੇਕਰ ਪੁਲਸ ਵਾਲੇ ਖੁਦ ਹੀ ਅਜਿਹਾ ਕਰਨਗੇ ਤਾਂ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ। ਉਸ ਨੇ ਮੰਗ ਕੀਤੀ ਕਿ ਏ.ਐੱਸ.ਆਈ. 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਨਾ ਕਰ ਸਕੇ। 

ਇਹ ਵੀ ਪੜ੍ਹੋਂ : ਆਬੂਧਾਬੀ 'ਚ ਮੌਤ ਦੇ ਮੂੰਹ 'ਚ ਗਏ ਨੌਜਵਾਨ ਦੇ ਪਰਿਵਾਰ ਦੀ ਡਾ.ਓਬਰਾਏ ਨੇ ਫੜ੍ਹੀ ਬਾਂਹ

ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆ ਏ.ਸੀ.ਪੀ. ਦੇਵ ਦੱਤ ਨੇ ਦੱਸਿਆ ਕਿ ਅੱਜ ਉਨ੍ਹਾਂ ਇਹ ਸ਼ਿਕਾਇਤ ਮਿਲੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਾਇਰਲ ਵੀਡੀਓ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਪੁਲਸ ਮੁਲਾਜ਼ਮ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋਂ : ਜਲੰਧਰ 'ਚ ਕੋਰੋਨਾ ਦਾ ਤਾਂਡਵ, ਇਕ ਹੋਰ ਮਰੀਜ਼ ਦੀ ਹੋਈ ਮੌਤ


Baljeet Kaur

Content Editor

Related News