ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪਤਨੀ ਸਮੇਤ ਪਾਈ ਵੋਟ

Sunday, May 19, 2019 - 12:23 PM (IST)

ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪਤਨੀ ਸਮੇਤ ਪਾਈ ਵੋਟ

ਅੰਮ੍ਰਿਤਸਰ : ਕੈਬਨਿਟ ਮੰਤਰੀ ਨਵਜੋਤ ਸਿੰਘ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਸਮੇਤ ਅੰਮ੍ਰਿਤਸਰ ਦੇ ਬੂਥ ਨੰਬਰ 134 'ਤੇ ਪਹੁੰਚੇ। ਇਥੇ ਉਨ੍ਹਾਂ ਨੇ ਆਪਣੀ ਪਤਨੀ ਸਮੇਤ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਦੇ ਖਿਲਾਫ ਇਸ ਲਈ ਬੋਲਿਆ ਕਿ ਆਉਣ ਵਾਲੀ ਪੀੜ੍ਹੀ ਇਹ ਨਾ ਕਿਹੇ ਕਿ ਜਦੋਂ ਦੇਸ਼ ਬਰਬਾਦ ਹੋ ਰਿਹਾ ਸੀ ਤਾਂ ਸਿੱਧੂ ਤਮਾਸ਼ਾ ਦੇਖ ਰਿਹਾ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਡੇਰਾ ਦੇ ਹੁਕਮਾਂ 'ਤੇ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਕਾਂਗਰਸ ਦੇ ਹੱਕ 'ਚ 100 ਤੋਂ ਜ਼ਿਆਦਾ ਰੈਲੀਆਂ ਕੀਤੀਆਂ। ਇਸ ਨਾਲ ਮੈਨੂੰ ਬਹੁਤ ਸਨਮਾਨ ਮਿਲਿਆ। ਇਸ ਲਈ ਮੈਂ ਇਕ ਅਜਿਹੀ ਪਾਰਟੀ ਦੇ ਖਿਲਾਫ ਖੜ੍ਹਾ ਸੀ ਜਿਸ ਨੇ ਦੇਸ਼ ਨੂੰ ਧਰਮ ਤੇ ਜਾਤ-ਪਾਤ ਦੇ ਨਾਂ 'ਤੇ ਵੰਡਿਆ ਸੀ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਾਰੀ ਕੌਮ ਦੁਖੀ ਹੈ। ਸਿੱਧੂ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਜੋ ਵਚਨ ਕੀਤੇ ਸਨ ਸਾਰੇ ਤੋੜੇ, ਲੋਕਾਂ ਨਾਲ ਕੀਤੇ ਵਿਕਾਸ ਦੇ ਸਾਰੇ ਵਾਅਦੇ ਉਹ ਭੁੱਲ ਗਏ। ਨਰਿੰਦਰ ਮੋਦੀ ਦੇਸ਼ ਦੇ ਸਭ ਤੋਂ ਵੱਧ ਝੂਠੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਦੀ ਵਿਨਾਸ਼ ਕੀਤਾ ਹੈ। ਰਾਫੇਲ ਵਰਗੇ ਘਪਲੇ ਕੀਤੇ, ਅੰਬਾਨੀ ਵਰਗੇ ਲੋਕਾਂ ਨੂੰ ਲਾਭ ਪਹੁੰਚਾਇਆ, 32 ਲੱਖ ਕਰੋੜ ਰੁਪਏ ਦਾ ਦੇਸ਼ 'ਤੇ ਕਰਜ਼ ਚੜ੍ਹਿਆ, ਸਾਰੀਆਂ ਸਰਕਾਰੀ ਕੰਪਨੀ ਨੂੰ ਮਾਰ ਕੇ ਅੰਬਾਨੀ-ਅਡਾਨੀ ਨੂੰ ਲਾਭ ਪਹੁੰਚਾਇਆ।


author

Baljeet Kaur

Content Editor

Related News