ਐਸਿਡ ਅਟੈਕ ਫਾਈਟਰ ਰੇਸ਼ਮਾ, ਜਿਸਨੇ ਸਮਾਜ ਨੂੰ ਜਿਊਣਾ ਸਿਖਾਇਆ (ਵੀਡੀਓ)

03/24/2019 4:31:22 PM

ਅੰਮ੍ਰਿਤਸਰ (ਸੁਮਿਤ ਖੰਨਾ) : ਮੁੰਬਈ ਦੀ ਰਹਿਣ ਵਾਲੀ ਰੇਸ਼ਮਾ ਦੇ 'ਤੇ ਉਸ ਦੇ ਜੀਜੇ ਨੇ ਐਸਿਡ ਅਟੈਕ ਕੀਤਾ ਸੀ, ਜਿਸ ਕਾਰਨ ਉਸ ਦੀ ਇਕ ਅੱਖ ਤੇ ਅੱਧਾ ਚਿਹਰਾ ਝੁਲਸ ਗਿਆ ਸੀ। ਇਸ ਦੇ ਬਾਵਜੂਦ ਵੀ ਰੇਸ਼ਮਾ ਨੇ ਹਿੰਮਤ ਨਹੀਂ ਹਾਰੀ ਤੇ ਨਿਊਯਾਰਕ ਫੈਸ਼ਨ ਵੀਕ 'ਚ ਰੈਂਪ ਵਾਕ ਕਰਕੇ ਆਪਣੀ ਵੱਖਰੀ ਪਛਾਣ ਬਣਾਈ। ਤੁਹਾਨੂੰ ਦੱਸ ਦੇਈਏ ਕਿ ਰੇਸ਼ਮਾ ਦੇ ਜੀਵਨ 'ਤੇ ਕਿਤਾਬ ਵੀ ਲਿਖੀ ਗਈ ਹੈ। ਰੇਸ਼ਮਾ ਨੇ ਕੁੜੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਹਿੰਮਤ ਕਰੋ ਤੇ ਅੱਗੇ ਵਧੋ। ਉਸ ਨੇ ਹਾਦਸਾ ਪੀੜਤ ਲੜਕੀਆਂ ਦੀ ਸਪੋਰਟ ਕਰ ਦਾ ਸੰਦੇਸ਼ ਵੀ ਦਿੱਤਾ ਤੇ ਕਿਹਾ ਕਿ ਸਰਕਾਰ ਤੇ ਕਾਨੂੰਨ ਹੋਰ ਮਜ਼ਬੂਤ ਹੋਣੇ ਚਾਹੀਦੇ ਹਨ ਤੇ ਉਹ ਖੁਦ ਵੀ ਹਮੇਸ਼ਾਂ ਐਸਿਡ ਪੀੜਤਾਂ ਲਈ ਤਤਪਰ ਰਹੇਗੀ।


Baljeet Kaur

Content Editor

Related News