ਪੰਜਾਬ ਵਿਚ ਮੰਗਲਵਾਰ ਨੂੰ ਰਹੇਗੀ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

Monday, Mar 30, 2026 - 11:46 AM (IST)

ਪੰਜਾਬ ਵਿਚ ਮੰਗਲਵਾਰ ਨੂੰ ਰਹੇਗੀ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਚੰਡੀਗੜ੍ਹ : ਪੰਜਾਬ ਵਿਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਜਿਸ ਦੇ ਚੱਲਦੇ ਸੂਬੇ ਭਰ ਦੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਦਰਅਸਲ ਸੂਬਾ ਸਰਕਾਰ ਨੇ ਸੂਬੇ ਵਿਚ ਮੰਗਲਵਾਰ, 31 ਮਾਰਚ ਨੂੰ ਜਨਤਕ ਛੁੱਟੀ ਐਲਾਨੀ ਹੋਈ ਹੈ। ਇਹ ਫੈਸਲਾ ਮਹਾਵੀਰ ਜੈਯੰਤੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਸਰਕਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ, 31 ਮਾਰਚ ਨੂੰ ਗਜ਼ਟਿਡ ਛੁੱਟੀ ਘੋਸ਼ਿਤ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਨੂੰ ਲੈ ਕੇ ਹੋ ਗਿਆ ਐਲਾਨ

ਸੂਬਾ ਸਰਕਾਰ ਨੇ ਇਸ ਸਬੰਧੀ ਅਧਿਕਾਰਤ ਤੌਰ 'ਤੇ ਐਲਾਨ ਵੀ ਕੀਤਾ ਹੋਇਆ ਹੈ ਤਾਂ ਜੋ ਆਮ ਜਨਤਾ ਨੂੰ ਸਰਕਾਰੀ ਕੰਮਕਾਜ ਅਤੇ ਵਿਦਿਅਕ ਸੰਸਥਾਵਾਂ ਦੇ ਬੰਦ ਹੋਣ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਸਕੇ।

ਇਹ ਵੀ ਪੜ੍ਹੋ : ਪੂਰੀ ਤਰ੍ਹਾਂ ਸੀਲ ਹੋ ਗਿਆ ਪੰਜਾਬ ਦਾ ਇਹ ਜ਼ਿਲ੍ਹਾ, 200 ਮੁਲਾਜ਼ਮਾਂ ਨੇ ਸਾਂਭੇ ਮੋਰਚੇ

ਭਗਵਾਨ ਮਹਾਵੀਰ ਦਾ ਜਨਮ

ਇਹ ਦਿਨ ਜੈਨ ਧਰਮ ਦੇ 24ਵੇਂ ਅਤੇ ਅੰਤਿਮ ਤੀਰਥੰਕਰ, ਭਗਵਾਨ ਮਹਾਵੀਰ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਜਨਮ ਲਗਭਗ 6ਵੀਂ ਸਦੀ ਈਸਾ ਪੂਰਵ ਵਿਚ ਕੁੰਡਲਪੁਰ (ਵੈਸ਼ਾਲੀ) ਵਿਚ ਹੋਇਆ ਸੀ। ਭਗਵਾਨ ਮਹਾਵੀਰ ਨੇ ਦੁਨੀਆ ਨੂੰ 'ਜੀਓ ਅਤੇ ਜੀਣ ਦਿਓ' ਦਾ ਸਿਧਾਂਤ ਦਿੱਤਾ। ਉਨ੍ਹਾਂ ਦਾ ਸਭ ਤੋਂ ਵੱਡਾ ਇਤਿਹਾਸਕ ਯੋਗਦਾਨ ਅਹਿੰਸਾ ਦੇ ਪ੍ਰਚਾਰ ਵਿਚ ਹੈ, ਜਿਸਦਾ ਮਤਲਬ ਹੈ ਕਿਸੇ ਵੀ ਜੀਵ ਨੂੰ ਮਨ, ਬਚਨ ਜਾਂ ਕਰਮ ਨਾਲ ਦੁੱਖ ਨਾ ਪਹੁੰਚਾਉਣਾ। ਉਨ੍ਹਾਂ ਨੇ ਉਸ ਸਮੇਂ ਦੇ ਸਮਾਜ ਵਿਚ ਪ੍ਰਚਲਿਤ ਜਾਤ-ਪਾਤ ਅਤੇ ਕਰਮ-ਕਾਂਡਾਂ ਦਾ ਵਿਰੋਧ ਕੀਤਾ ਅਤੇ ਸਾਰੇ ਜੀਵਾਂ ਦੀ ਬਰਾਬਰੀ 'ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ : ਲਾਕਡਾਊਨ ਦੀ ਅਫਵਾਹਾਂ ਦਰਮਿਆਨ ਪੰਜਾਬ ਦੇ ਪੈਟਰੋਲ ਪੰਪ ਵਾਲਿਆਂ ਨੇ ਕਰ 'ਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News