ਭੇਤਭਰੇ ਹਲਾਤਾਂ ''ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਨੂੰਹ ''ਤੇ ਲਗਾਏ ਗੰਭੀਰ ਦੋਸ਼

Sunday, Jul 05, 2020 - 11:32 AM (IST)

ਭੇਤਭਰੇ ਹਲਾਤਾਂ ''ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਨੂੰਹ ''ਤੇ ਲਗਾਏ ਗੰਭੀਰ ਦੋਸ਼

ਅੰਮ੍ਰਿਤਸਰ (ਸੰਜੀਵ) : ਭੇਤਭਰੇ ਹਲਾਤਾਂ 'ਚ ਨੌਜਵਾਨ ਦੀ ਹੋ ਜਾਣ ਦੇ ਮਾਮਲੇ 'ਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਆਪਣੀ ਨੂੰਹ ਅਤੇ ਉਸ ਦੇ ਆਸ਼ਕ 'ਤੇ ਹੱਤਿਆ ਦੇ ਦੋਸ਼ ਲਗਾਏ ਹਨ। ਥਾਣਾ ਕੰਬੋ ਦੀ ਪੁਲਸ ਨੇ ਕਾਰਵਾਈ 'ਚ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਅਤੇ ਉਸ ਦੇ ਆਸ਼ਕ ਚਰਨਜੀਤ ਖ਼ਿਲਾਫ਼ ਹੱਤਿਆ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।  

ਇਹ ਵੀ ਪੜ੍ਹੋਂ : ਘਰ ਛੱਡ ਕੇ ਗਈ 14 ਸਾਲਾ ਕੁੜੀ ਨੇ ਬਿਆਨ ਕੀਤੀ ਰੂਹ ਕੰਬਾਊ ਦਾਸਤਾਨ, ਇੰਝ ਚੜ੍ਹੀ ਸੀ ਦਲਾਲਾਂ ਦੇ ਹੱਥ

ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਹੀਰਾ ਸਿੰਘ ਦਾ ਵਿਆਹ 12 ਸਾਲ ਪਹਿਲਾਂ ਅਮਨਦੀਪ ਕੌਰ ਨਾਲ ਹੋਇਆ ਸੀ। ਉਨ੍ਹਾਂ ਦੇ ਪਿੰਡ ਦਾ ਹੀ ਮੁੰਡਾ ਚਰਨਜੀਤ ਸਿੰਘ ਉਨ੍ਹਾਂ ਦੇ ਪੁੱਤ ਕੋਲ ਘਰ ਆਇਆ ਜਾਇਆ ਕਰਦਾ ਸੀ। ਉਸ ਨੂੰ ਸ਼ੱਕ ਸੀ ਕਿ ਚਰਨਜੀਤ ਦੇ ਉਨ੍ਹਾਂ ਦੀ ਨੂੰਹ ਨਾਲ ਨਾਜਾਇਜ਼ ਸਬੰਧ ਹਨ। ਬੀਤੀ ਰਾਤ ਵੀ ਚਰਨਜੀਤ ਉਨ੍ਹਾਂ ਦੇ ਘਰ ਆਇਆ ਤੇ ਉਨ੍ਹਾਂ ਦੀ ਨੂੰਹ ਤੇ ਪੁੱਤ ਉਸ ਨਾਲ ਕਾਫ਼ੀ ਸਮਾਂ ਛੱਤ 'ਤੇ ਹੀ ਬੈਠੇ ਰਹੇ। ਜਦੋਂ ਸਵੇਰੇ ਉਨ੍ਹਾਂ ਨੇ ਆਪਣੇ ਪੁੱਤ ਨੂੰ ਆਵਾਜ਼ ਮਾਰੀ ਤਾਂ ਨੂੰਹ ਨੇ ਕਿਹਾ ਕਿ ਉਸ ਦੀ ਹਾਲਤ ਠੀਕ ਨਹੀਂ ਹੈ ਤੇ ਜਦੋਂ ਉਨ੍ਹਾਂ ਨੇ ਜਾ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਦੋਸ਼ੀਆਂ ਨੇ ਜਲਦਬਾਜ਼ੀ 'ਚ ਬਿਨਾਂ ਪੋਸਟਮਾਰਟ ਕਰਵਾਏ ਉਸ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ।   

ਇਹ ਵੀ ਪੜ੍ਹੋਂ : ਘਰ 'ਚੋਂ ਹਜ਼ਾਰਾਂ ਦੀ ਨਕਦੀ, ਗਹਿਣੇ ਅਤੇ ਕੀਮਤੀ ਸਾਮਾਨ ਚੋਰੀ


author

Baljeet Kaur

Content Editor

Related News