ਜਨਮ ਦਿਨ ਮਨਾਉਂਦੇ ਨੌਜਵਾਨ ਦਾ ਪਾੜ ਦਿੱਤਾ ਸਿਰ
Monday, Dec 09, 2019 - 05:22 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਜਿਮ ਦੇ ਸਾਥੀਆਂ ਨਾਲ ਜਨਮ ਦਿਨ ਮਨਾਉਣ ਗਏ ਨੌਜਵਾਨ 'ਤੇ ਕੁਝ ਮੁੰਡਿਆਂ ਵਲੋਂ ਉਸ 'ਤੇ ਹਮਲਾ ਕਰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਨੌਜਵਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਮਹੀਨੇ ਤੋਂ ਛੇਹਰਟਾ ਸਥਿਤ ਫਿਟਨੈਸ ਫਾਰ ਫਾਇਰ ਜਿੰਮ 'ਚ ਕਸਰਤ ਲਈ ਜਾਂਦਾ ਸੀ। ਬੀਤੇ ਸ਼ੁੱਕਰਵਾਰ ਉਹ ਜਿਮ 'ਚ ਦੋਸਤਾਂ ਨਾਲ ਜਨਮ ਦਿਨ ਮਨਾ ਰਿਹਾ ਸੀ ਕਿ ਆਸ਼ੂ ਨਾਂ ਦੇ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਉਸ 'ਤੇ ਹਮਲਾ ਕਰ ਦਿੱਤਾ ਤੇ ਜਾਤੀਸੂਚਕ ਸ਼ਬਦ ਵੀ ਬੋਲੇ, ਜਿਸ ਕਾਰਨ ਉਸ ਦਾ ਸਿਰ ਪਾਟ ਗਿਆ ਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।
ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੁਝ ਹੋਇਆ ਹੀ ਨਹੀਂ ਤੇ ਨਾ ਹੀ ਕਿਸੇ ਦਾ ਕੋਈ ਸਿਰ ਨਹੀਂ ਫੱਟਿਆ ਹੈ। ਬੱਸ ਜਿਮ ਦੇ ਟਾਈਮ ਨੂੰ ਲੈ ਕੇ ਦੋ ਧਿਰਾਂ 'ਚ ਮਾਮੂਲੀ ਜਿਹੀ ਬਹਿਸ ਹੋਈ ਸੀ।