ਖਲੀ ਤੋਂ ਵੀ ਲੰਮੇ ਸਿੱਖ ਨੌਜਵਾਨ ਨੇ ਅਮਰੀਕਾ ''ਚ ਪਾਈਆਂ ਧੁੰਮਾਂ
Saturday, Mar 23, 2019 - 04:45 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਤਰਨਤਾਰਨ ਦੇ ਜਗਦੀਪ ਸਿੰਘ ਨੂੰ ਕੌਣ ਨਹੀਂ ਜਾਣਦਾ ਖਲੀ ਤੋਂ ਵੀ ਲੰਮੇ ਇਸ ਨੌਜਵਾਨ ਨੇ ਅਮਰੀਕਾ ਦੀ ਧਰਤੀ ਨੇ ਧੁੰਮਾਂ ਪਾ ਕੇ ਦੇਸ਼ ਤੇ ਪੰਜਾਬ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸਿੱਖੀ ਬਾਣੇ 'ਚ ਨਜ਼ਰ ਆਉਣ ਵਾਲੇ ਇਸ ਨੌਜਵਾਨ ਨੇ ਭਾਈ ਵੀਰ ਸਿੰਘ ਗਤਕਾ ਪਾਰਟੀ ਨਾਲ ਮਿਲ ਅਮਰੀਕਾ ਗੌਟ ਟੈਲੇਂਟ 'ਚ ਹਿੱਸਾ ਲਿਆ ਤੇ ਗਤਕੇ ਦੇ ਅਜਿਹੇ ਜੌਹਰ ਵਿਖਾਏ ਕਿ ਵੇਖਣ ਵਾਲੇ ਦੰਗ ਰਹਿ ਗਏ। ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਜਗਦੀਪ ਨੇ ਪਹਿਲਾ ਰਾਊਂਡ ਪਾਰ ਕਰ ਲਿਆ। ਅੰਮ੍ਰਿਤਸਰ ਪਹੁੰਚੇ ਜਗਦੀਪ ਦਾ ਅਕੈਡਮੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਪੇਸ਼ੇ ਵਜੋਂ ਪੰਜਾਬ ਪੁਲਸ 'ਚ ਮੁਲਾਜ਼ਮ ਜਗਦੀਪ ਸਿੰਘ ਖਲੀ ਤੋਂ ਵੀ ਲੰਮਾ ਇਨਸਾਨ ਹੈ ਤੇ ਸ਼ਾਇਦ ਦੁਨੀਆ ਦਾ ਸਭ ਤੋਂ ਲੰਮਾ ਇਨਸਨ ਵੀ ਹੈ।