ਹਜ਼ਾਰਾਂ ਬੱਚਿਆਂ ਦੇ ਨੰਗੇ ਪੈਰ ਢੱਕਣ ਵਾਲੀ ''ਸ਼ੂ ਗਰਲ''

11/21/2019 3:53:14 PM

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ 'ਚ ਲੋਕਾਂ ਦੀ ਸੇਵਾ ਕਰਨ ਵਾਲੇ ਹਜ਼ਾਰਾਂ ਲੋਕ ਤੁਸੀਂ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਕੁੜੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪੂਰੀ ਦੁਨੀਆ 'ਚ 'ਸ਼ੂ ਗਰਲ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਮਨਦੀਪ ਕੌਰ ਸਿੱਧੂ ਹੁਣ ਤੱਕ ਸਰਕਾਰੀ ਸਕੂਲਾਂ 'ਚ ਲਗਭਗ 16500 ਬੂਟ ਦਾਨ ਦੇ ਚੁੱਕੀ ਹੈ। ਕਈ ਸਰਕਾਰੀ ਸਕੂਲਾਂ ਨਾਲ ਮਿਲ ਕੇ ਉਹ ਇਸ ਮੁਹਿੰਮ ਨੂੰ ਚਲਾ ਰਹੇ ਹਨ, ਜਿਸ ਕਾਰਨ ਇਨ੍ਹਾਂ ਨੂੰ 'ਸ਼ੂ ਗਰਲ' ਕਿਹਾ ਜਾਂਦਾ ਹੈ।
PunjabKesari
ਇਸ ਸਬੰਧੀ ਗੱਲਬਾਤ ਕਰਦਿਆਂ ਮਨਦੀਪ ਕੌਰ ਸਿੱਧੂ ਨੇ ਦੱਸਿਆ ਕਿ ਉਹ 2016 'ਚ ਪਹਿਲੀ ਵਾਰ ਆਪਣੇ ਪਿੰਡ ਦੇ ਸਰਕਾਰੀ ਸਕੂਲ 'ਚ ਗਏ ਸਨ ਤੇ ਉਸ ਸਮੇਂ ਠੰਡ ਬਹੁਤ ਜ਼ਿਆਦਾ ਸੀ। ਉਥੇ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨੂੰ ਭਰ ਠੰਡ ਦੇ 'ਚ ਚੱਪਲਾਂ 'ਚ ਦੇਖਿਆ, ਉਸੇ ਦੌਰਾਨ ਉਨ੍ਹਾਂ ਦੇ ਮਨ 'ਚ ਆਇਆ ਕਿ ਬੱਚਿਆਂ ਦੀ ਮਦਦ ਕੀਤੀ ਜਾਵੇ ਤੇ ਉਨ੍ਹਾਂ ਨੂੰ ਬੂਟਾ ਲਿਆ ਕੇ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਬੂਟ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ।

PunjabKesariਉਨ੍ਹਾਂ ਦੱਸਿਆ ਕਿ ਇਸ ਲਈ ਬਹੁਤ ਸਾਰੇ ਡੋਨਰ ਸੋਸ਼ਲ ਮੀਡੀਆ ਜਰੀਏ ਉਨ੍ਹਾਂ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਹੀ ਸਰਕਾਰ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਬਾਰੇ ਬੋਲਦਿਆਂ ਕਿਹਾ ਕਿ ਈਵੇਂਟ ਦੀ ਕਵਰੇਜ ਨਾ ਕਰਨ ਦਾ ਫੁਰਮਾਨ ਸਰਕਾਰ ਦਾ ਤਰਕ ਬੇਤੁਕਾ ਹੈ ਤੇ ਇਸ 'ਤੇ ਉਸ ਨੂੰ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੰਮ ਦੀ ਪਾਰਦਾਸ਼ਤਾ ਲਈ ਵੀਡੀਓਗ੍ਰਾਫੀ ਜ਼ਰੂਰੀ ਹੈ।
 


Baljeet Kaur

Content Editor

Related News