550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਦਭਾਵਨਾ ਯਾਤਰਾ ਪਾਕਿਸਤਾਨ ਲਈ ਰਵਾਨਾ

07/21/2019 3:56:25 PM

ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਇਸ ਸਾਲ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਦੇਸ਼ ਭਰ 'ਚ  ਸਦਭਾਵਨਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ। ਇਹ ਯਾਤਰਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਉਪਰੰਤ ਪਾਕਿਸਤਾਨ ਲਈ ਰਵਾਨਾ ਹੋਈ। ਇਸ 'ਚ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਮੈਂਬਰ ਤੇ ਸਮਾਜ ਸੇਵੀ ਸੰਸਥਾ ਵੀ ਯਾਤਰਾ 'ਚ ਸ਼ਾਮਲ ਹੋਈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਯਾਤਰਾ ਦੇ ਮੁਖੀ ਨੇ ਦੱਸਿਆ ਕਿ ਇਹ ਜਥਾ 25 ਤਾਰੀਖ ਨੂੰ ਪਾਕਿਸਤਾਨ ਤੋਂ ਵਾਪਸ ਆਵੇਗਾ। ਵਾਪਸ ਆਉਣ ਤੋਂ ਬਾਅਦ ਜੰਮੂ-ਕਸ਼ਮੀਰ, ਸ੍ਰੀ ਨਗਰ, ਲੇਹ ਲਦਾਕ ਸਮੇਤ ਜਿਨ੍ਹੇ ਵੀ ਉਹ ਸਥਾਨ ਜਿੱਥੇ ਗੁਰੂ ਸਾਹਿਬ 'ਚ ਆਪਣੀਆਂ ਚਾਰ ਉਦਾਸੀਆਂ ਦੇ ਦੌਰਾਨ ਗਏ, ਉਥੇ ਇਹ ਯਾਤਰਾ ਜਾਵੇਗੀ। ਉਨ੍ਹਾਂ ਦੱਸਿਆ ਕਿ ਦੂਜਾ ਰੂਟ ਸਤੰਬਰ ਜਿਸ 'ਚ ਪੂਰਾ ਭਾਰਤ ਤੇ ਅਕਤੂਬਰ 'ਚ ਵਿਦੇਸ਼ 'ਚ ਤੇ ਅਖੀਰ ਨਵੰਬਰ 'ਚ ਉਦੋ ਪੰਜਾਬ-ਹਰਿਆਣਾ ਤੋਂ ਹੁੰਦੇ ਹੋਏ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਇਹ ਯਾਤਰਾ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਵਾਪਸ ਆਉਣ 'ਤੇ ਸ੍ਰੀ ਨਨਕਾਣਾ ਸਾਹਿਬ ਜੀ ਦੀ ਮਿੱਟੀ ਤੇ ਪੰਜਾ ਸਾਹਿਬ ਦਾ ਜਲ ਨਾਲ ਲੈ ਕੇ ਆਵਾਂਗੇ। ਜੋ ਬਾਕੀ ਸਾਰਾ ਰੂਟ ਹੈ ਉਸ 'ਚ 100 ਸ਼ਹਿਰਾਂ ਦੀ ਚੋਣ ਕੀਤੀ ਹੈ ਤੇ ਹਰ ਸ਼ਹਿਰ 'ਚ 550 ਬੂਟੇ ਲਗਾਏ ਜਾ ਰਹੇ ਹਨ ਤੇ ਹਰ ਬੂਟੇ 'ਚ ਨਨਕਾਣਾ ਸਾਹਿਬ ਦੀ ਮਿੱਟੀ ਤੇ ਪੰਜਾ ਸਾਹਿਬ ਦਾ ਜਲ ਪਾਇਆ ਜਾਵੇਗਾ ਤਾਂ ਜੋ ਲੋਕਾਂ ਦੀ ਭਾਵਨਾ ਜੁੜੇ ਤੇ ਉਨ੍ਹਾਂ ਬੂਟਿਆਂ ਦੀ ਸੰਭਾਲ ਹੋ ਸਕੇ।


Baljeet Kaur

Content Editor

Related News