ਉਨਾਵ ਰੇਪ ਕਾਂਡ ਦੇ ਦੋਸ਼ੀਆਂ ਖਿਲਾਫ ਸਿਟੀਜ਼ਨ ਫੋਰਮ ਨੇ ਕੀਤਾ ਪ੍ਰਦਰਸ਼ਨ

Monday, Aug 05, 2019 - 12:47 PM (IST)

ਉਨਾਵ ਰੇਪ ਕਾਂਡ ਦੇ ਦੋਸ਼ੀਆਂ ਖਿਲਾਫ ਸਿਟੀਜ਼ਨ ਫੋਰਮ ਨੇ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ (ਸੁਮਿਤ ਖੰਨਾ) : ਸਿਟੀਜ਼ਨ ਫੋਰਮ ਅੰਮ੍ਰਿਤਸਰ ਵਲੋਂ ਉੱਤਰ-ਪ੍ਰਦੇਸ਼ 'ਚ ਉਨਾਵ ਰੇਪ ਕਾਂਡ ਦੇ ਦੋਸ਼ੀ ਕੁਲਦੀਪ ਸਿੰਘ ਤੇ ਉਸ ਦੇ ਗੁੰਡਾ ਗੈਂਗ ਵਲੋਂ 4 ਗਰੀਬ ਲੋਕਾਂ ਦੇ ਕੀਤੇ ਕਤਲਾਂ ਅਤੇ ਹਵਸ ਦੀ ਸ਼ਿਕਾਰ ਹੋਈ ਬੇਵੱਸ ਗਰੀਬ ਬੇਟੀ ਦੇ ਹੱਕ 'ਚ ਕੈਂਡਲ ਮਾਰਚ ਕੱਢਿਆ ਗਿਆ। ਲੋਕਾਂ ਨੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਗੁੰਡਾ ਗੈਂਗ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਮਾਰਚ 'ਚ ਯੂਨੀਵਰਸਿਟੀ ਦੇ ਪ੍ਰੋਫੈਸਰ, ਮੈਡੀਕਲ ਕਾਲਜ ਦੇ ਡਾਕਟਰ, ਕਾਲਜਾਂ ਦੇ ਟੀਚਰ, ਰਿਟਾਇਰਡ ਮੁਲਾਜ਼ਮ, ਵਕੀਲ, ਕਿਸਾਨ, ਨੌਜਵਾਨ ਵਿਦਿਆਰਥੀ ਅਤੇ ਇਸਤਰੀ ਵਰਕਰਾਂ ਨੇ ਸ਼ਿਰਕਤ ਕਰਦਿਆਂ ਇਸ ਘਿਨੌਣੇ ਕਾਂਡ 'ਚ ਦੋਸ਼ੀ ਵਿਅਕਤੀਆਂ ਨੂੰ 45 ਦਿਨਾਂ 'ਚ ਫਾਂਸੀ 'ਤੇ ਲਟਕਾਉਣ ਦੀ ਮੰਗ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50 ਲੱਖ ਦੀ ਮਾਲੀ ਮਦਦ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਉਠਾਈ।

ਬੁਲਾਰਿਆਂ ਜਿਨ੍ਹਾਂ 'ਚ ਯੂਨੀਵਰਸਿਟੀ ਦੇ ਪ੍ਰੋਫੈਸਰ, ਵਕੀਲ ਅਤੇ ਵੱਖ-ਵੱਖ ਵਰਗਾਂ ਦੇ ਸੰਘਰਸ਼ੀ ਆਗੂਆਂ ਨੇ ਕਿਹਾ ਕਿ ਭਾਜਪਾ ਦੇ ਰਾਜ ਸੱਤਾ 'ਚ ਆਉਣ ਉਪਰੰਤ ਔਰਤਾਂ, ਘੱਟ ਗਿਣਤੀਆਂ, ਔਰਤਾਂ, ਦਲਿਤਾਂ 'ਤੇ ਭਾਜਪਾ ਦੇ ਗੁੰਡਾ ਗਿਰੋਹ ਵੱਲੋਂ ਹਮਲੇ ਜਾਰੀ ਹਨ। ਉਨ੍ਹਾਂ ਔਰਤਾਂ ਦੀ ਸੁਰੱਖਿਆ ਦੀ ਮੰਗ ਕਰਦਿਆਂ ਤੇ ਅਗਾਂਹ ਅਜਿਹੇ ਘਿਨੌਣੇ ਕਾਂਡ ਨਾ ਵਾਪਰਨ, ਦੇ ਲਈ ਭਾਜਪਾ 'ਚ ਉਕਤ ਵਿਧਾਇਕ ਅਤੇ ਗੁੰਡਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਉਠਾਈ। ਉਨ੍ਹਾਂ ਸਾਲ ਪਹਿਲਾਂ ਵਾਪਰੇ ਘਿਨੌਣੇ ਕਠੂਆ ਕਾਂਡ ਦੀ ਮ੍ਰਿਤਕ ਬੱਚੀ ਆਸਫਾ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਪਠਾਨਕੋਟ ਤੋਂ ਇਕ ਮੰਤਰੀ ਜਬਰ-ਜ਼ਨਾਹੀਆਂ ਨੂੰ ਲਗਾਤਾਰ ਬਚਾਉਣ ਲਈ ਕਾਨੂੰਨੀ ਪੈਰਵਾਈ ਕਰਦਾ ਰਿਹਾ ਪਰ ਭਾਜਪਾ ਨੇ ਕੋਈ ਐਕਸ਼ਨ ਨਹੀਂ ਲਿਆ।


author

Baljeet Kaur

Content Editor

Related News