ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ : ਸਿਰਫ਼ 1 ਘੰਟੇ ਦੇ ਨਵਜੰਮੇ ਬੱਚੇ ਨੂੰ ਰੋਂਦੇ ਹੋਏ ਸੜਕ ’ਤੇ ਸੁੱਟਿਆ

Thursday, Dec 16, 2021 - 09:58 AM (IST)

ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ : ਸਿਰਫ਼ 1 ਘੰਟੇ ਦੇ ਨਵਜੰਮੇ ਬੱਚੇ ਨੂੰ ਰੋਂਦੇ ਹੋਏ ਸੜਕ ’ਤੇ ਸੁੱਟਿਆ

ਅੰਮ੍ਰਿਤਸਰ (ਜਸ਼ਨ) - ਅੰਮ੍ਰਿਤਸਰ ਦੇ ਵੇਰਕਾ ਕਸਬੇ ਵਿੱਚ ਉਸ ਸਮੇਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ, ਜਦੋਂ ਕੋਈ ਅਣਪਛਾਤਾ ਵਿਅਕਤੀ ਸਿਰਫ਼ 1 ਘੰਟੇ ਦੇ ਨਵਜੰਮੇ ਬੱਚੇ ਨੂੰ ਸੜਕ ਦੇ ਵਿਚਕਾਰ ਹੀ ਛੱਡ ਗਿਆ। ਕੀ ਇਹ ਕਿਸੇ ਦੇ ਪਾਪ ਦੀ ਨਿਸ਼ਾਨੀ ਹੈ? ਜਾਂ ਕੀ ਇਹ ਕੁਝ ਹੋਰ ਹੈ? ਇਸ ਮਾਮਲੇ ਸਬੰਧੀ ਥਾਣਾ ਵੇਰਕਾ ਦੀ ਪੁਲਸ ਨੇ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

ਥਾਣਾ ਵੇਰਕਾ ਦੀ ਪੁਲਸ ਅਧਿਕਾਰੀ ਐੱਸ. ਆਈ. ਹਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਦਿਲ ਦਹਿਲਾਉਣ ਵਾਲਾ ਮਾਮਲਾ ਹੈ, ਜਿਸ ਸਬੰਧੀ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਨਵਜੰਮਿਆ ਬੱਚਾ ਲੜਕਾ ਹੈ ਅਤੇ ਕਰੀਬ ਇਕ ਘੰਟਾ ਪਹਿਲਾਂ ਪੈਦਾ ਹੋਇਆ ਸੀ। ਪੁਲਸ ਅਧਿਕਾਰੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਇਕ ਰਾਹਗੀਰ ਹਰਦੇਵ ਸਿੰਘ ਨੇ ਸੜਕ ’ਤੇ ਲਾਵਾਰਿਸ ਨਵਜੰਮੇ ਬੱਚੇ ਨੂੰ ਦੇਖਿਆ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਹਰਦੇਵ ਸਿੰਘ ਅਨੁਸਾਰ ਉਹ ਉਥੋਂ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ ਅਤੇ ਮੈਡੀਕਲ ਸਟੋਰ '’ਤੇ ਦਵਾਈ ਲੈਣ ਗਿਆ। ਇਸ ਦੌਰਾਨ ਉਸ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਨੇੜੇ ਜਾ ਕੇ ਦੇਖਿਆ ਕਿ ਇਕ ਨਵਜੰਮਿਆ ਬੱਚਾ ਸੜਕ ’ਤੇ ਲਾਵਾਰਸ ਪਿਆ ਸੀ। ਫਿਲਹਾਲ ਪੁਲਸ ਨੇ ਬੱਚੇ ਦੇ ਮਾਪਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬੱਚੇ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ


author

rajwinder kaur

Content Editor

Related News