''ਫਿੱਕੀ ਫਲੋ'' ਨੇ ਗੁੰਮਟਾਲਾ ਬਾਈਪਾਸ ਚੌਕ ਲਿਆ ਗੋਦ

04/19/2019 2:04:01 PM

ਅੰਮ੍ਰਿਤਸਰ (ਸਫਰ) : ਦੁਨੀਆ ਨੂੰ ਜੋੜਨ ਵਾਲਾ ਅੰਮ੍ਰਿਤਸਰ ਦਾ ਗੁੰਮਟਾਲਾ ਬਾਈਪਾਸ ਚੌਕ ਦੇਸ਼ ਦਾ ਸਭ ਤੋਂ ਖੂਬਸੂਰਤ ਚੌਕ ਬਣੇਗਾ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ-ਨਾਲ ਅਟਾਰੀ ਬਾਰਡਰ ਨਾਲ ਜੋੜਦਾ ਇਹ ਚੌਕ ਅੰਮ੍ਰਿਤਸਰ ਸ਼ਹਿਰ ਨੂੰ ਅਜਨਾਲਾ ਤਹਿਸੀਲ ਨਾਲ ਵੀ ਜੋੜਦਾ ਹੈ। ਕਈ ਕਿਲੋਮੀਟਰ ਗੰਦਾ ਨਾਲਾ ਨਾਲ-ਨਾਲ ਚੱਲਦਾ ਹੋਣ ਕਾਰਨ ਲੋਕ ਕਈ-ਕਈ ਕਿਲੋਮੀਟਰ ਦੂਰੋਂ ਇਸ ਚੌਰਾਹੇ ਦੇ ਪੁਲ ਤੋਂ ਹੋ ਕੇ ਲੰਘਦੇ ਹਨ। ਇਸ ਚੌਕ ਨੂੰ ਗੋਦ ਲਿਆ ਹੈ ਫੈੱਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀਜ਼ (ਫਿੱਕੀ) ਦੇ ਮਹਿਲਾ ਸੰਗਠਨ (ਐੱਫ. ਐੱਲ. ਓ.) ਨੇ।

'ਜਗ ਬਾਣੀ' ਨਾਲ ਗੱਲਬਾਤ ਦੌਰਾਨ 'ਫਿੱਕੀ ਫਲੋ' ਦੀ ਪ੍ਰਧਾਨ ਆਰੂਸ਼ੀ ਵਰਮਾ ਨੇ ਕਿਹਾ ਕਿ ਗੁੰਮਟਾਲਾ ਬਾਈਪਾਸ ਚੌਕ ਫਿੱਕੀ ਫਲੋ ਵਲੋਂ ਹਰਿਆਲੀ ਤੇ ਖੁਸ਼ਹਾਲੀ ਦਾ ਪ੍ਰਤੀਕ ਬਣਾਇਆ ਜਾਵੇਗਾ। ਚੌਕ ਦੀ ਲਾਈਟਿੰਗ ਦੇਖਦੇ ਹੀ ਬਣੇਗੀ। ਚੌਕ ਦੇ ਡਿਜ਼ਾਈਨ ਲਈ ਦੇਸ਼ ਦੇ ਵੱਡੇ ਆਰਕੀਟੈਕਟ ਵਲੋਂ ਚੰਗਾ ਡਿਜ਼ਾਈਨ ਤਿਆਰ ਕਰਵਾਇਆ ਜਾਵੇਗਾ। ਚੌਕ ਦਾ ਦ੍ਰਿਸ਼ ਅਜਿਹਾ ਹੋਵੇਗਾ ਕਿ ਲੋਕ ਦੇਖਣ ਤਾਂ ਜ਼ਿੰਦਗੀ ਭਰ ਯਾਦ ਕਰਨ। ਗੁੰਮਟਾਲਾ ਬਾਈਪਾਸ ਚੌਕ ਦੇ ਸੁੰਦਰੀਕਰਨ ਲਈ ਫਿੱਕੀ ਫਲੋ ਵਲੋਂ ਸਾਰੀਆਂ ਰਸਮਾਂ ਪੂਰੀ ਕਰ ਲਈਆਂ ਗਈਆਂ ਹਨ। ਇਸ ਚੌਕ ਨੂੰ ਸਜਾਉਣ ਤੇ ਸੰਵਾਰਨ ਲਈ 'ਫਿੱਕੀ ਫਲੋ' ਦੀ ਸਾਰੀ ਟੀਮ ਵਲੋਂ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਹੈ। ਫਿੱਕੀ ਫਲੋ ਦੀ ਸਾਬਕਾ ਪ੍ਰਧਾਨ ਤੇ ਫਾਊਂਡਰ ਚੇਅਰਪਰਸਨ ਗੌਰੀ ਬਾਂਸਲ ਨੇ ਆਪਣੇ ਕਾਰਜਕਾਲ ਦੌਰਾਨ ਹੀ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਸੀ। ਬਸ ਇਹੀ ਇੱਛਾ ਹੈ ਕਿ 'ਫਿੱਕੀ ਫਲੋ' ਦੇ ਨਾਂ ਨਾਲ ਐਲਾਨ ਹੋਣ ਵਾਲਾ ਗੁੰਮਟਾਲਾ ਬਾਈਪਾਸ ਚੌਕ ਦੇਸ਼ ਦਾ ਸਭ ਤੋਂ ਖੂਬਸੂਰਤ ਚੌਕ ਬਣੇ।

ਫੁੱਲਾਂ ਨਾਲ ਮਹਿਕੇਗਾ ਦਿਨ-ਰਾਤ ਚੌਕ, ਲਾਈਟਿੰਗ ਹੋਵੇਗੀ ਸਿੰਗਾਪੁਰ ਸਟਾਈਲ 'ਚ
ਗੁੰਮਟਾਲਾ ਬਾਈਪਾਸ ਚੌਕ ਜਾਂਦੇ ਹੀ ਅਕਸਰ ਦੋਪਹੀਆ ਚਾਲਕ ਨੱਕ 'ਤੇ ਰੁਮਾਲ ਰੱਖ ਲੈਂਦੇ ਹਨ, ਨੇੜੇ ਵਗ ਰਹੇ ਗੰਦੇ ਨਾਲੇ ਦੀ ਬਦਬੂ ਹਵਾ ਦੇ ਰੁੱਖ ਨਾਲ ਘੱਟਦੀ-ਵੱਧਦੀ ਰਹਿੰਦੀ ਹੈ ਪਰ ਹੁਣ ਇਸ ਚੌਕ ਦੇ ਹਾਲਾਤ ਬਦਲਣ ਵਾਲੇ ਹਨ। ਹਰਿਆਲੀ ਭਰਿਆ ਚੌਕ ਹੁਣ ਅਜਿਹਾ ਤਿਆਰ ਹੋਵੇਗਾ, ਜੋ ਦਿਨ-ਰਾਤ ਫੁੱਲਾਂ ਦੀ ਖੁਸ਼ਬੂ ਨਾਲ ਮਹਿਕੇਗਾ, ਸਿੰਗਾਪੁਰ ਸਟਾਈਲ 'ਚ ਲਾਈਟਿੰਗ ਹੋਵੇਗੀ। ਇਹ ਚੌਕ ਇੰਨਾ ਖੂਬਸੂਰਤ ਬਣੇਗਾ ਕਿ ਦੇਸ਼-ਦੁਨੀਆ ਜਦੋਂ ਅੰਮ੍ਰਿਤਸਰ ਤੋਂ ਹਵਾਈ ਅੱਡੇ ਜਾਂ ਅਟਾਰੀ ਸਰਹੱਦ ਵੱਲ ਜਾਣਗੇ ਤਾਂ ਇਕ ਵਾਰ ਚੌਕ ਦੀ ਖੂਬਸੂਰਤੀ ਪਿੱਛੇ ਮੁੜ ਕੇ ਜ਼ਰੂਰ ਦੇਖਣਗੇ।


Baljeet Kaur

Content Editor

Related News