ਅੰਮ੍ਰਿਤਸਰ ''ਚ ਧੂਫ ਫੈਕਟਰੀ ਨੂੰ ਲੱਗੀ ਅੱਗ

Friday, Nov 03, 2017 - 02:00 PM (IST)

ਅੰਮ੍ਰਿਤਸਰ (ਸੁਮਿਤ ਖੰਨਾ) - ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ 'ਚ ਧੂਫ ਫੈਕਟਰੀ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨਾਲ ਆਸ-ਪਾਸ ਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਇਸ ਅੱਗ ਕਾਰਨ ਵੱਡਾ ਵਿਵਾਦ ਉਸ ਸਮੇਂ ਖੜਾ ਹੋ ਗਿਆ ਜਦੋਂ ਇਸ ਦਾ ਵਿਰੋਧ ਕਰਨ ਲਈ ਇਲਾਕਾ ਨਿਵਾਸੀ ਇਸ ਫੈਕਟਰੀ ਦੇ ਵਿਰੋਧ 'ਚ ਖੜੇ ਹੋ ਗਏ , ਕਿਉਂਕਿ ਇਸ ਅੱਗ ਦਾ ਤਾਂਡਵ ਇੰਨਾ ਜ਼ਿਆਦਾ ਸੀ ਕਿ ਫਾਇਰ ਬ੍ਰਿਗੇਡ ਦੀਆਂ ਕੁੱਲ 16 ਗੱਡੀਆਂ ਤੋਂ ਵੀ ਜ਼ਿਆਦਾ ਦਾ ਇਸਤੇਮਾਲ ਅੱਗ 'ਤੇ ਕਾਬੂ ਪਾਉਣ ਲਈ ਕੀਤਾ ਗਿਆ।
ਇਲਾਕਾ ਨਿਵਾਸਿਆਂ ਦਾ ਕਹਿਣ ਹੈ ਕਿ ਇਹ ਇਕ ਨਾਜਾਇਜ਼ ਬਣੀ ਹੋਈ ਫੈਕਟਰੀ ਹੈ ਤੇ ਇਸ ਨੂੰ ਜਾਣਬੁੱਝ ਕੇ ਅੱਗ ਲਗਾਈ ਗਈ ਹੈ। ਕਿਉਂਕਿ ਇਸ ਦੇ ਮਾਲਕ ਇਸ ਨੂੰ ਵੇਚ ਰਹੇ ਹਨ। ਇਸ ਕਾਰਨ ਉਨ੍ਹਾਂ ਨੇ ਇਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਕ ਇਹ ਫੈਕਟਰੀ ਹੈ ਤੇ ਇਕ ਤੇਜ਼ਾਬ ਫੈਕਟਰੀ ਜੋ ਕਿ ਰਿਹਾਇਸ਼ੀ ਇਲਾਕੇ 'ਚ ਖੋਲੀਆਂ ਗਈਆਂ ਹਨ ਇਸ ਨਾਲ ਆਮ ਜਨਤਾ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਮਜ਼ਬਦੂਰਾਂ ਦੀ ਛੁੱਟੀ ਤੋਂ ਬਾਅਦ ਅੱਗ ਲਗਾਈ ਗਈ ਤੇ ਇਸ ਅੰਦਰ ਪਏ ਪੁਰਾਣੇ ਮਾਲ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਜਦੋਂ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਜਲਦ ਹੀ ਪਤਾ ਲਗਾਇਆ ਜਾਵੇਗਾ ਤੇ ਜੋਂ ਸੱਚ ਹੈ ਉਸ ਨੂੰ ਸਭ ਦੇ ਸਾਹਮਣੇ ਲਿਆਇਆ ਜਾਵੇਗਾ।


Related News