ਡੇਂਗੂ ਨੂੰ ਜੜ੍ਹੋਂ ਖਤਮ ਕਰਨ ਲਈ ਵਿਲੱਖਣ ਕੋਸ਼ਿਸ਼ (ਵੀਡੀਓ)
Sunday, Nov 03, 2019 - 04:00 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਡੇਂਗੂ ਨੂੰ ਜੜ੍ਹੋ ਖਤਮ ਕਰਨ ਲਈ ਇਕ ਵਿਲੱਖਣ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਂ ਦੁਰਗਾ ਵੈਲਫੇਅਰ ਸੁਸਾਇਟੀ ਵਿੱਕੀ ਦੱਤਾ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਜਦੋਂ ਡੇਂਗੂ ਦਾ ਬਹੁਤ ਜ਼ਿਆਦਾ ਕਹਿਰ ਸੀ ਤੇ ਹਰ ਬੰਦਾ ਇਸ ਦਾ ਸ਼ਿਕਾਰ ਹੋ ਰਿਹਾ ਸੀ। ਉਸ ਸਮੇਂ ਅਸੀਂ ਆਪਣੀ ਸੁਸਾਇਟੀ ਵਲੋਂ ਪੀੜਤਾਂ ਲਈ ਖੂਨ ਦਾ ਉਪਰਾਲਾ ਕਰਦੇ ਸਨ। ਉਸ ਦੌਰਾਨ ਅਸੀਂ ਦੇਖਿਆ ਕਿ ਜਦੋਂ ਕਿ ਕਿਸੇ ਵਿਅਕਤੀ ਨੂੰ ਡੇਂਗੂ ਹੁੰਦਾ ਤਾਂ ਗਰੀਬ ਵਿਅਕਤੀ ਲਈ 1200 ਦਾ ਡੇਂਗੂ ਦਾ ਟੈਸਟ ਕਰਵਾਉਣ ਬਹੁਤ ਮੁਸ਼ਕਲ ਹੁੰਦਾ ਸੀ ਤੇ ਸੈੱਲਾਂ ਦੀ ਕਮੀ ਨੂੰ ਵੀ ਪੂਰਾ ਕਰਨ ਲਈ ਕਰੀਬ 12 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਸੀ। ਇਨ੍ਹਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਡੇਂਗੂ ਨੂੰ ਜੜ੍ਹ ਤੋਂ ਖਤਮ ਕਰਨ ਲਈ ਉਪਰਾਲਾ ਲੱਭਿਆ। ਇਸ ਦੇ ਲਈ ਅਸੀਂ ਆਨਲਾਈਨਾਂ ਮੱਛਰਾਂ ਨੂੰ ਮਾਰਨ ਵਾਲੀਆਂ ਮਸ਼ੀਨਾਂ ਮੰਗਵਾਈਆਂ। ਜਿਸ ਤਰ੍ਹਾਂ ਸਾਨੂੰ ਲੋਕਾਂ ਦਾ ਮੈਸੇਜ ਆਉਂਦਾ ਹੈ ਤਾਂ ਅਸੀਂ ਉਨ੍ਹਾਂ ਦੇ ਮੁਹੱਲੇ 'ਚ ਜਾ ਕੇ ਇਨ੍ਹਾਂ ਮਸ਼ੀਨਾਂ ਰਾਹੀ ਮੱਛਰਾਂ ਨੂੰ ਮਾਰਨ ਵਾਲੀ ਦਵਾਈ ਦਾ ਛੜਕਾਅ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਡੇਂਗੂ ਜੜ੍ਹ ਤੋਂ ਖਤਮ ਨਹੀਂ ਹੁੰਦਾ ਉਦੋਂ ਤੱਕ ਉਹ ਲਗਾਤਾਰ ਯਤਨ ਕਰਦੇ ਰਹਿਣਗੇ।