ਅਸਲਾ ਧਾਰਕ 31 ਮਾਰਚ ਤੱਕ ਲਵਾ ਸਕਦੇ ਨੇ ਯੂ. ਆਈ. ਐੱਨ. ਨੰਬਰ : ਏ. ਡੀ. ਸੀ.

03/21/2018 11:02:50 AM


ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਸ਼ੈਰੀ, ਕੁਲਦੀਪ, ਹਰਚਰਨ, ਬਿੱਟੂ) - ਜ਼ਿਲੇ 'ਚ ਜਿਨ੍ਹਾਂ ਅਸਲਾ ਧਾਰਕਾਂ ਦੇ ਅਸਲਾ ਲਾਇਸੈਂਸ ਨੂੰ ਯੂ. ਆਈ. ਐੱਨ. ਨੰਬਰ ਨਹੀਂ ਲੱਗਾ, ਉਨ੍ਹਾਂ ਨੂੰ 31 ਮਾਰਚ ਤੱਕ ਲਾਇਸੈਂਸਾਂ ਨੂੰ ਐੱਨ. ਡੀ. ਏ. ਐੱਲ. ਸਾਫਟਵੇਅਰ 'ਤੇ ਅਪਲੋਡ ਕਰ ਕੇ ਯੂ. ਆਈ. ਐੱਨ. ਨੰਬਰ ਲਵਾਉਣ ਲਈ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਅਸਲਾ ਧਾਰਕਾਂ ਦੇ 1 ਅਪ੍ਰੈਲ 2016 ਤੋਂ ਪਹਿਲਾਂ ਦੇ ਅਸਲਾ ਲਾਇਸੈਂਸਾਂ ਨੂੰ ਯੂ. ਆਈ. ਐੱਨ. ਨੰਬਰ ਨਹੀਂ ਲੱਗਾ ਹੈ, ਉਹ ਅਸਲਾ ਲਾਇਸੈਂਸ ਧਾਰਕ 31 ਮਾਰਚ ਤੋਂ ਪਹਿਲਾਂ ਕਿਸੇ ਵੀ ਕੰਮ ਵਾਲੇ ਦਿਨ ਆਪਣੀ ਦਰਖਾਸਤ, ਅਸਲਾ ਲਾਇਸੈਂਸ ਤੇ ਆਧਾਰ/ਵੋਟਰ ਕਾਰਡ ਨਾਲ ਲੈ ਕੇ ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ (ਅਸਲਾ ਲਾਇਸੈਂਸ ਸ਼ਾਖਾ) ਆਉਣ ਤਾਂ ਜੋ ਉਨ੍ਹਾਂ ਦੇ ਲਾਇਸੈਂਸ ਨੂੰ ਐੱਨ. ਡੀ. ਏ. ਐੱਲ. ਸਾਫਟਵੇਅਰ 'ਤੇ ਅਪਲੋਡ ਕਰ ਕੇ ਯੂ. ਆਈ. ਐੱਨ. ਨੰਬਰ ਲਾਇਆ ਜਾ ਸਕੇ।


Related News