ਜੋਧਪੁਰ ’ਚ ਮੁੰਬਈ ਪੁਲਸ ਨੇ ਜ਼ਬਤ ਕੀਤੇ 107 ਕਰੋੜ ਦੇ ਐੱਮ. ਡੀ. ਡਰੱਗਸ, ਲੱਖਾਂ ਜ਼ਿੰਦਗੀਆਂ ਹੋਣੀਆਂ ਸੀ ਤਬਾਹ
Monday, May 13, 2024 - 02:58 AM (IST)
ਨੈਸ਼ਨਲ ਡੈਸਕ– ਮੁੰਬਈ ਪੁਲਸ ਨੇ ਮੋਗੜਾ, ਜੋਧਪੁਰ ’ਚ ਇਕ ਹੋਰ ਡਰੱਗ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਘਟਨਾ ਐਤਵਾਰ ਦੁਪਹਿਰ ਦੀ ਦੱਸੀ ਜਾ ਰਹੀ ਹੈ। ਫੈਕਟਰੀ ’ਚ ਕਾਰਵਾਈ ਕਰਦਿਆਂ ਮੁੰਬਈ ਪੁਲਸ ਨੇ ਕਰੀਬ 107 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਨਾਲ ਹੀ ਕਰੀਬ 68 ਕਿਲੋ ਐੱਮ. ਡੀ. ਜ਼ਬਤ ਕੀਤੀ ਗਈ ਹੈ। ਇਸ ਮਾਮਲੇ ’ਚ ਮੁੰਬਈ ਪੁਲਸ ਦੇ ਸੰਯੁਕਤ ਕਮਿਸ਼ਨਰ ਸਤਿਆਨਾਰਾਇਣ ਚੌਧਰੀ ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : 6.5 ਬੈਂਡ ਵਾਲੀ ਕੁੜੀ ਨਾਲ ਵਿਆਹ ਤੇ ਕੈਨੇਡਾ ਭੇਜਣ ’ਤੇ ਖ਼ਰਚੇ 36 ਲੱਖ, ਹੁਣ ਕਰਨ ਲੱਗੀ 25 ਲੱਖ ਦੀ ਹੋਰ ਡਿਮਾਂਡ
ਜਾਣਕਾਰੀ ਮੁਤਾਬਕ ਇਸ ਗੈਰ-ਕਾਨੂੰਨੀ ਡਰੱਗਜ਼ ਫੈਕਟਰੀ ਦੇ ਲਿੰਕ ਮੁੰਬਈ ਤੇ ਦੇਸ਼ ਦੇ ਹੋਰ ਹਿੱਸਿਆਂ ਨਾਲ ਵੀ ਜੁੜੇ ਹੋ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਤੋਂ ਗੁਡਾ ਰੋਡ ’ਤੇ ਇਕ ਫੈਕਟਰੀ ਦਾ ਅਪਡੇਟ ਮਿਲਿਆ। ਇਸ ਫੈਕਟਰੀ ਨੂੰ ਮੋਗੜਾ ਦਾ ਰਹਿਣ ਵਾਲਾ ਭਾਰਮਲ ਜਾਟ (40) ਚਲਾ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਹੀ ਇਥੇ 4 ਹੋਰ ਫੈਕਟਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਸਥਾਨਕ ਪੁਲਸ ਨੂੰ ਵੀ ਅਲਰਟ ਮੋਡ ’ਤੇ ਰਹਿਣ ਲਈ ਕਿਹਾ ਗਿਆ ਹੈ। ਪੁਲਸ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਸਾਕੀਨਾਕਾ ਪੁਲਸ ਟੀਮ ਨੇ ਜੋਧਪੁਰ ’ਚ ਐੱਮ. ਡੀ. ਡਰੱਗਜ਼ ਫੈਕਟਰੀ ਦਾ ਪਤਾ ਲਗਾਇਆ। ਉਥੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਮੁੰਬਈ ਪੁਲਸ ਨੇ ਕਿਹਾ ਕਿ ਹਾਲਾਂਕਿ ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।