ਆਬਕਾਰੀ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਦੋ ਨੰਬਰ ’ਚ ਆਈ ਅੰਗਰੇਜ਼ੀ ਸ਼ਰਾਬ ਬਰਾਮਦ, ਨੌਸ਼ਹਿਰਾ ਨਿਵਾਸੀ ਗ੍ਰਿਫ਼ਤਾਰ
Sunday, May 19, 2024 - 02:33 PM (IST)

ਅੰਮ੍ਰਿਤਸਰ (ਇੰਦਰਜੀਤ)-ਜ਼ਿਲ੍ਹਾ ਆਬਕਾਰੀ ਵਿਭਾਗ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਨੌਸ਼ਹਿਰਾ ਵਾਸੀ ਅਮਰ ਸੁਲਤਾਨ ਤੋਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਦੀ ਛਾਪੇਮਾਰੀ ਦੌਰਾਨ ਮੁਲਜ਼ਮ ਗ੍ਰਿਫ਼ਤਾਰ ਹੋਇਆ। ਮੁਲਜ਼ਮ ਖ਼ਿਲਾਫ਼ ਪੁਲਸ ਨੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਲੋਕਾਂ ਦੀਆਂ ਵਧਣਗੀਆਂ ਮੁਸ਼ਕਿਲਾਂ, ਤਾਪਮਾਨ ਪੁੱਜਿਆ 45 ਡਿਗਰੀ, ਜਾਣੋ ਆਉਣ ਵਾਲੇ 7 ਦਿਨਾਂ ਦੀ ਵੱਡੀ ਆਪਡੇਟ
ਜਾਣਕਾਰੀ ਅਨੁਸਾਰ ਸਹਾਇਕ ਕਮਿਸ਼ਨਰ ਆਬਕਾਰੀ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਨੇ ਆਪਣੇ ਘਰ ਵਿਚ ਰਿਟੇਲ ਵੇਚਣ ਲਈ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ, ਅਧੀਏ, ਕੁਆਰਟਰ, ਪਾਊਏ ਵੀ ਰੱਖੇ ਹਨ। ਇਨ੍ਹਾਂ ਨੂੰ ਇਕ ਡਬਲ ਬੋਤਲ ਤੋਂ ਵੀ ਵੱਧ ਮੁਨਾਫ਼ਾ ਕਮਾਉਣ ਲਈ ਸ਼ਹਿਰੀ ਖੇਤਰਾਂ ’ਚ ਵੇਚਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਦਾ ਆਕਾਰ ਛੋਟਾ ਹੁੰਦਾ ਹੈ, ਇਸ ਲਈ ਇਹ ਲੋਕ ਪੇਂਡੂ ਖੇਤਰਾਂ ’ਚ ਸ਼ਰਾਬ ਸਟੋਰ ਕਰਦੇ ਹਨ ਅਤੇ ਹੌਲੀ-ਹੌਲੀ ਲੈ ਜਾਂਦੇ ਹਨ। ਇਨ੍ਹਾਂ ਨੂੰ ਵੇਚਣ ’ਤੇ ਦੋ ਨੰਬਰ ਵਿਚ ਬੋਤਲ ਤੋਂ ਵੀ ਜ਼ਿਆਦਾ ਮੁਨਾਫਾ ਮਿਲਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ 'ਚ ਕਾਂਗਰਸੀ ਉਮੀਦਵਾਰ ਦੀ ਰੈਲੀ ਦੌਰਾਨ ਹੰਗਾਮਾ, ਗੋਲੀਆਂ ਚੱਲਣ ਦਾ ਦਾਅਵਾ
ਸਹਾਇਕ ਕਮਿਸ਼ਨਰ ਨੂੰ ਮਿਲੀ ਸੂਚਨਾ ’ਤੇ ਜਾਰੀ ਨਿਰਦੇਸ਼ ’ਤੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਆਬਕਾਰੀ ਅਫਸਰ ਅੰਮ੍ਰਿਤਸਰ-1 ਗੋਤਮ ਗੋਵਿੰਦਾ ਵੱਲੋਂ ਇੰਸਪੈਕਟਰ ਰਾਮ ਮੂਰਤੀ ਨੂੰ ਕਾਰਵਾਈ ਲਈ ਭੇਜਿਆ। ਇੰਸਪੈਕਟਰ ਦੀ ਅਗਵਾਈ ਵਿਚ ਨੌਸ਼ਹਿਰਾ ਵਿਚ ਛਾਪੇਮਾਰੀ ਵਿਚਕਾਰ ਮੁਲਜ਼ਮ ਅਮਰ ਸੁਲਤਾਨ ਪੁੱਤਰ ਬਲਜਿੰਦਰ ਸਿੰਘ ਦੇ ਘਰ ਦੀ ਤਲਾਸ਼ੀ ਲਈ ਤਾਂ ਉਥੋਂ 9 ਬੋਤਲਾਂ ਅੰਗਰੇਜ਼ੀ ਸ਼ਰਾਬ ਬ੍ਰਾਂਡ ਆਫਿਸਰ ਚੁਆਇਸ, 28 ਅਧੀਏ ਬਰਾਮਦ ਹੋਏ। ਪੁਲਸ ਚੌਕੀ ਬੱਲ ਕਲਾਂ ਦੀ ਪੁਲਸ ਥਾਣਾ ਕੰਬੋਅ ਵਿਚ ਮੁਲਜ਼ਮ ਖਿਲਾਫ ਆਬਕਾਰੀ ਅਧੀਨ ਦੀ ਧਾਰਾ 61/1/14 ਅਧੀਨ ਕੇਸ ਦਰਜ ਕੀਤਾ। ਮੁਲਜ਼ਮ ਪੁਲਸ ਦੀ ਹਿਰਾਸਤ ਵਿਚ ਹੈ।
ਇਹ ਵੀ ਪੜ੍ਹੋ- ਹੀਟ ਵੇਵ ਨੇ ਕੱਢੇ ਵੱਟ, ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8