ਧੱਕਾ ਸਟਾਰਟ ਐਂਬੂਲੈਂਸ ਹੋਈ ਸੈਲਫ ਸਟਾਰਟ

Monday, Jun 25, 2018 - 08:01 AM (IST)

ਧੱਕਾ ਸਟਾਰਟ  ਐਂਬੂਲੈਂਸ ਹੋਈ ਸੈਲਫ ਸਟਾਰਟ

 ਮਮਦੋਟ(ਸੰਜੀਵ, ਧਵਨ) – ‘108 ਐਂਬੂਲੈਂਸ ਖੁਦ ਹੀ ਐਮਰਜੈਂਸੀ ਦੀ ਹਾਲਤ ’ਚ ’ ਦੇ ਸਿਰਲੇਖ ਹੇਠ ‘ਜਗ ਬਾਣੀ’ ’ਚ ਲੱਗੀ ਖਬਰ ਨੇ ਰੰਗ ਵਿਖਾਇਆ ਹੈ। ਖਬਰ ਲੱਗਦਿਆਂ ਹੀ ਪਿਛਲੇ ਤਿੰਨ-ਚਾਰ ਦਿਨਾਂ ਤੋਂ ਧੱਕਾ ਸਟਾਰਟ 108 ਐਮਰਜੈਂਸੀ ਐਂਬੂਲੈਂਸ ’ਚ ਨਵੀਆਂ ਬੈਟਰੀਆਂ ਰੱਖਣ ਨਾਲ ਹੁਣ ਸੈਲਫ ਸਟਾਰਟ ਹੋ ਗਈ, ਜਿਸ ਨਾਲ ਆਮ ਜਨਤਾ ਅਤੇ ਸਟਾਫ ਦੀ ਇਕ ਵੱਡੀ ਮੁਸ਼ਕਲ ਵੀ ਹੱਲ ਹੋ ਗਈ। ਬੀਤੇ ਦਿਨੀਂ ਪੱਤਰਕਾਰਾਂ ਵੱਲੋਂ ਸਿਵਲ ਹਸਪਤਾਲ  ’ਚ ਢਲਾਨ ’ਤੇ ਖਡ਼੍ਹੀ 108 ਐਮਰਜੈਂਸੀ ਐਂਬੂਲੈਂਸ ਸਬੰਧੀ ਦੌਰਾ ਕੀਤਾ ਗਿਆ ਤਾਂ ਪਤਾ ਲੱਗਾ ਸੀ ਕਿ ਗੱਡੀ ਦੀਆਂ ਦੋਵੇਂ ਬੈਟਰੀਆਂ ਖਰਾਬ ਹਨ ਤੇ ਧੱਕਾ ਸਟਾਰਟ ਕਰ ਕੇ ਬੁੱਤਾ ਸਾਰਿਆ ਜਾ ਰਿਹਾ ਸੀ। ਪੈ ਰਹੀ ਅੱਤ ਦੀ ਗਰਮੀ ਦੌਰਾਨ ਮਰੀਜ਼ ਨੂੰ ਲਿਆ ਰਹੀ ਐਂਬੂਲੈਂਸ ਜੇਕਰ ਰਾਸਤੇ ’ਚ ਬੰਦ ਹੋ ਜਾਂਦੀ ਤਾਂ ਇਨਸਾਨੀ ਜ਼ਿੰਦਗੀ ਵਾਸਤੇ ਇਸ ਢਿੱਲਮੱਠ ਲਈ ਕੌਣ ਜ਼ਿੰਮੇਵਾਰ ਸੀ? ਕੰਪਨੀ ਦੇ ਜ਼ਿਲਾ ਇੰਚਾਰਜ ਕੰਵਲਜੀਤ ਸਿੰਘ ਸੋਢੀ, ਐਂਬੂਲੈਂਸ ਦੇ ਸਟਾਫ ਤੇ ਇਲਾਕੇ ਦੀ ਜਨਤਾ ਨੇ ਇਸ ਸਮੱਸਿਆ ਦੇ ਹੱਲ ਵਾਸਤੇ ‘ਜਗ ਬਾਣੀ’ ਦਾ ਧੰਨਵਾਦ ਕੀਤਾ ਹੈ।

 


Related News