ਜਲੰਧਰ ਬਾਈਪਾਸ ਚੌਕ ਦੇ ਪੁਲ਼ ਤੋਂ ਡਿੱਗਾ ਮੋਟਰਸਾਈਕਲ ਸਵਾਰ, ਮੌਕੇ ''ਤੇ ਹੋਈ ਮੌਤ
Sunday, Apr 05, 2026 - 07:16 PM (IST)
ਲੁਧਿਆਣਾ (ਅਸ਼ੋਕ/ਅਨਿਲ): ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਜਲੰਧਰ ਬਾਈਪਾਸ ਚੌਕ ਵਿਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਰੇਲਿੰਗ ਨਾਲ ਟਕਰਾ ਕੇ ਪੁਲ਼ ਦੇ ਹੇਠਾਂ ਜਾ ਡਿੱਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨ ਬਸਤੀ ਜੋਧੇਵਾਲ ਵੱਲੋਂ ਆ ਰਿਹਾ ਸੀ ਤੇ ਅਚਾਨਕ ਜਲੰਧਰ ਬਾਈਪਾਸ ਚੌਕ 'ਤੇ ਬਣੇ ਨੈਸ਼ਨਲ ਹਾਈਵੇਅ ਦੇ ਪੁਲ਼ ਉੱਪਰੋਂ ਰੇਲਿੰਗ ਨਾਲ ਟਕਰਾ ਕੇ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅਜੇ ਤਕ ਮ੍ਰਿਤਕ ਦੀ ਪਚਾਣ ਨਹੀਂ ਹੋ ਸਕੀ। ਫ਼ਿਲਹਾਲ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
