ਮੋਗਾ : ਔਰਤ ਨੇ ਐਂਬੂਲੈਂਸ ''ਚ ਹੀ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

11/04/2017 7:55:59 PM

ਮੋਗਾ (ਪਵਨ ਗਰੋਵਰ) : ਸਥਾਨਕ ਸਿਵਲ ਹਸਪਤਾਲ 'ਚ ਜਣੇਪਾ ਕਰਵਾਉਣ ਆਈ ਮਹਿਲਾ ਨੇ 108 ਐਂਬੂਲੈਂਸ 'ਚ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਜਾਣਕਾਰੀ ਅਨੁਸਾਰ ਜ਼ਿਲੇ ਦੇ ਪਿੰਡ ਚੜਿੱਕ ਨਿਵਾਸੀ ਗਰਭਵਤੀ ਮਹਿਲਾ ਗਗਨਦੀਪ ਕੌਰ ਪਤਨੀ ਕੁਲਦੀਪ ਸਿੰਘ ਸਥਾਨਕ ਸਿਵਲ ਹਸਪਤਾਲ 'ਚ ਜਣੇਪਾ ਕਰਵਾਉਣ ਲਈ ਪਹੁੰਚੀ, ਪ੍ਰੰਤੂ ਉਸਦੀ ਹਾਲਤ ਅਚਾਨਕ ਗੰਭੀਰ ਹੋਣ ਕਾਰਨ ਮੋਗਾ ਦੇ ਡਾਕਟਰਾਂ ਨੇ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ।
108 ਐਂਬੂਲੈਂਸ ਰਾਹੀਂ ਉਕਤ ਮਹਿਲਾ ਨੂੰ ਫਰੀਦਕੋਟ ਲਿਜਾਂਦਿਆਂ ਪੰਜਗਰਾਂਈਂ ਨਜ਼ਦੀਕ ਉਸਦੀ ਹਾਲਤ ਅਚਾਨਕ ਵਿਗੜ ਗਈ ਅਤੇ ਐਂਬੂਲੈਂਸ 'ਚ ਤਾਇਨਾਤ ਕਰਮਚਾਰੀ ਈ. ਐਮ. ਟੀ. ਸੁਖਦੀਪ, ਆਸ਼ਾ ਵਰਕਰ ਕਮਲਜੀਤ ਨੇ ਐਂਬੂਲੈਂਸ 'ਚ ਹੀ ਉਸਦਾ ਜਣੇਪਾ ਕਰਵਾ ਦਿੱਤਾ ਅਤੇ ਉਕਤ ਮਹਿਲਾ ਨੇ ਦੋ ਜੁੜਵਾ ਬੱਚਿਆਂ ਲੜਕਾ ਅਤੇ ਲੜਕੀ ਨੂੰ ਜਨਮ ਦਿੱਤਾ। ਜਨਮ ਉਪਰੰਤ ਜਿੱਥੇ ਦੋਵੇਂ ਨਵਜਨਮੇ ਬੱਚੇ ਪੂਰੀ ਤਰ੍ਹਾਂ ਤੰਦੁਰਸਤ ਹਨ, Àੁੱਥੇ ਹੀ ਬੱਚਿਆਂ ਦੀ ਮਾਂ ਵੀ ਬਿੱਲਕੁਲ ਠੀਕ ਹੈ। ਜੱਚਾ-ਬੱਚਾ ਨੂੰ ਬਾਅਦ 'ਚ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ।


Related News