ਤਹਿਸੀਲ ''ਚ ਜ਼ਮੀਨ ਦੀ ਰਜਿਸਟਰੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੰਗਾਮਾ

Tuesday, Mar 24, 2026 - 06:05 PM (IST)

ਤਹਿਸੀਲ ''ਚ ਜ਼ਮੀਨ ਦੀ ਰਜਿਸਟਰੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੰਗਾਮਾ

ਮਾਛੀਵਾੜਾ ਸਾਹਿਬ(ਟੱਕਰ) - ਮਾਛੀਵਾੜਾ ਸਬ-ਤਹਿਸੀਲ ਵਿਚ ਅੱਜ ਇੱਕ ਜ਼ਮੀਨ ਦੀ ਰਜਿਸਟਰੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੰਗਾਮਾ ਹੋ ਗਿਆ ਅਤੇ ਨੌਬਤ ਹੱਥੋਪਾਈ ਤੱਕ ਪਹੁੰਚਣ ਵਾਲੀ ਸੀ, ਜਿਸ ਕਾਰਨ ਪੁਲਸ ਬੁਲਾਉਣੀ ਪਈ। ਪਿੰਡ ਰਾਏਪੁਰ ਬੇਟ ਦੀ ਅਮਰਜੀਤ ਕੌਰ ਨੇ ਕਿਹਾ ਕਿ ਉਸਨੇ ਆਪਣੀ ਰਿਸ਼ਤੇ ’ਚ ਲੱਗਦੀ ਔਰਤ ਰਛਪਾਲ ਕੌਰ ਵਾਸੀ ਹੰਬੋਵਾਲ ਬੇਟ ਨੂੰ ਇੱਕ ਕਰੋੜ ਰੁਪਏ ਨਕਦੀ ਦਿੱਤੀ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਉਹ ਤਿੰਨ ਏਕੜ ਤੋਂ ਵੱਧ ਜ਼ਮੀਨ ਪਿੰਡ ਹੰਬੋਵਾਲ ਵਿਖੇ ਲੈ ਕੇ ਦੇਣਗੇ। 

ਇਹ ਵੀ ਪੜ੍ਹੋ-ਪੰਜਾਬ ਦੇ ਕਿਸਾਨਾਂ ਨੇ ਜਾਮ ਕਰ'ਤਾ ਰੇਲਵੇ ਟ੍ਰੈਕ

ਉਨ੍ਹਾਂ ਕਿਹਾ ਕਿ ਸਾਡੇ ਤੋਂ ਪੈਸੇ ਲੈ ਲਏ ਗਏ ਪਰ ਜ਼ਮੀਨ ਦੀ ਰਜਿਸਟਰੀ ਇਨ੍ਹਾਂ ਨੇ ਆਪਣੇ ਨਾਮ ਕਰਵਾ ਲਈ। ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਮਾਛੀਵਾੜਾ ਪੁਲਸ ਥਾਣਾ ਅਤੇ ਡੀ.ਐੱਸ.ਪੀ. ਸਮਰਾਲਾ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਕਿ ਸਾਡੇ ਨਾਲ ਧੋਖਾਧੜੀ ਹੋਈ ਹੈ ਜਿਸ ਦੀ ਪੁਲਸ ਵਲੋਂ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਅੱਜ ਪਤਾ ਲੱਗਾ ਕਿ ਰਛਪਾਲ ਕੌਰ ਨੇ ਇਹ ਜ਼ਮੀਨ ਕਿਸੇ ਹੋਰ ਨੂੰ ਅੱਗੇ ਵੇਚ ਦਿੱਤੀ ਅਤੇ ਸਾਡਾ 1 ਕਰੋੜ ਰੁਪਏ ਵੀ ਵਾਪਸ ਨਾ ਕੀਤਾ ਜਿਸ ਕਾਰਨ ਉਹ ਅੱਜ ਰਜਿਸਟਰੀ ਰੁਕਵਾਉਣ ਇੱਥੇ ਆਏ ਸਨ ਪਰ ਦੂਜੀ ਧਿਰ ਨੇ ਸਾਡੇ ਨਾਲ ਧੱਕਾਮੁੱਕੀ ਕੀਤੀ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ, ਇਸ ਦਿਨ ਤੋਂ ਹੋਵੇਗਾ ਵੱਡਾ ਬਦਲਾਅ! ਇਹ ਜ਼ਿਲ੍ਹੇ ਹੋ ਜਾਣ ਸਾਵਧਾਨ

ਉਨ੍ਹਾਂ ਕਿਹਾ ਕਿ ਇਸ ਰਜਿਸਟਰੀ ਖਿਲਾਫ਼ ਅਦਾਲਤ ਵਿਚ ਵੀ ਜਾਣਗੇ। ਦੂਸਰੇ ਪਾਸੇ ਰਛਪਾਲ ਕੌਰ ਨੇ ਵਿਰੋਧੀ ਧਿਰ ਵਲੋਂ ਲਗਾਏ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ ਸਗੋਂ ਉਸਨੇ ਇਹ ਜ਼ਮੀਨ ਆਪਣੇ ਪੈਸਿਆਂ ਨਾਲ ਖਰੀਦੀ ਸੀ। ਉਨ੍ਹਾਂ ਦੱਸਿਆ ਕਿ ਅੱਜ ਇਹ ਜ਼ਮੀਨ ਕਿਸੇ ਨੂੰ ਵੇਚ ਕੇ ਰਜਿਸਟਰੀ ਕਰਵਾਉਣ ਆਈ ਸੀ ਪਰ ਇੱਥੇ ਆ ਕੇ ਇਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ-  ਪੰਜਾਬ ਦੇ ਸਕੂਲਾਂ 'ਤੇ ਦਿਸਣ ਲੱਗਾ ਜੰਗ ਦਾ ਅਸਰ! ਸੰਕਟ 'ਚ ਮਿਡ-ਡੇ ਮੀਲ

ਦੂਸਰੇ ਪਾਸੇ ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਅਹੂਜਾ ਨੇ ਕਿਹਾ ਕਿ ਹੰਬੋਵਾਲ ਤੇ ਹਿਯਾਤਪੁਰ ਵਿਖੇ ਕਰੀਬ 3 ਏਕੜ ਜ਼ਮੀਨ ਹੈ ਜਿਸ ਦੀ ਰਜਿਸਟਰੀ ਕਰਵਾਉਣ ਅਮਰਜੀਤ ਕੌਰ ਆਈ ਸੀ ਪਰ ਇੱਥੇ ਦੂਜੀ ਧਿਰ ਵਲੋਂ ਆ ਕੇ ਰਜਿਸਟਰੀ ਰੋਕਣ ਲਈ ਹੰਗਾਮਾ ਕੀਤਾ ਗਿਆ ਜਿਸ ਕਾਰਨ ਮੌਕੇ ’ਤੇ ਪੁਲਸ ਬੁਲਾਉਣੀ ਪਈ। ਉਨ੍ਹਾਂ ਕਿਹਾ ਕਿ ਰਜਿਸਟਰੀ ਰੋਕਣ ਵਾਲੀ ਧਿਰ ਤੋਂ ਦਸਤਾਵੇਜ ਮੰਗੇ ਕਿ ਉਹ ਸਟੇਅ ਦਿਖਾਉਣ ਤਾਂ ਜੋ ਉਹ ਰਜਿਸਟਰੀ ਨਾ ਕਰਨ ਪਰ ਉਹ ਕੋਈ ਦਸਤਾਵੇਜ ਪੇਸ਼ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਜ਼ਮੀਨ ਦਾ ਇੰਤਕਾਲ ਰੋਕਣ ਸਬੰਧੀ ਕੋਈ ਸ਼ਿਕਾਇਤ ਆਈ ਤਾਂ ਉਸ ’ਤੇ ਨਿਯਮਾਂ ਅਨੁਸਾਰ ਕਾਰਵਾਈ ਕਰਨਗੇ। ਇਸ ਹੰਗਾਮੇ ਕਾਰਨ ਮਾਛੀਵਾੜਾ ਸਬ-ਤਹਿਸੀਲ ਵਿਚ ਕੁਝ ਸਮੇਂ ਲਈ ਰਜਿਸਟਰੀ ਦਾ ਕੰਮ ਵੀ ਪ੍ਰਭਾਵਿਤ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News